📰 11/08/2026
ਮਨੋਰੰਜਨ📍 ਪੰਜਾਬ

ਇੰਦੌਰ ਕੰਸਰਟ ‘ਚ ਦਿਲਜੀਤ ਦੋਸਾਂਝ ਦੇ 4 ਗੀਤਾਂ ‘ਤੇ ਕਿਉਂ ਲੱਗੀ ਪਾਬੰਦੀ? 5 ਸਾਲ ਦੇ ਬੱਚਿਆਂ ਦੀ ਮੌਜੂਦਗੀ ਤੇ ਹਾਈਕੋਰਟ ਦੇ ਹੁਕਮਾਂ ਦਾ ਹਵਾਲਾ

ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਇੰਦੌਰ ਕੰਸਰਟ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਦੇ 4 ਅਜਿਹੇ ਗੀਤ ਹਨ, ਜਿਨ੍ਹਾਂ ਨੂੰ ਉਹ ਇਸ ਕੰਸਰਟ ਦੌਰਾਨ ਨਹੀਂ ਗਾ ਸਕਣਗੇ।
ਇੰਦੌਰ ਕੰਸਰਟ ‘ਚ ਦਿਲਜੀਤ ਦੋਸਾਂਝ ਦੇ 4 ਗੀਤਾਂ ‘ਤੇ ਕਿਉਂ ਲੱਗੀ ਪਾਬੰਦੀ? 5 ਸਾਲ ਦੇ ਬੱਚਿਆਂ ਦੀ ਮੌਜੂਦਗੀ ਤੇ ਹਾਈਕੋਰਟ ਦੇ ਹੁਕਮਾਂ ਦਾ ਹਵਾਲਾ

ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਇੰਦੌਰ ਕੰਸਰਟ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਦੇ 4 ਅਜਿਹੇ ਗੀਤ ਹਨ, ਜਿਨ੍ਹਾਂ ਨੂੰ ਉਹ ਇਸ ਕੰਸਰਟ ਦੌਰਾਨ ਨਹੀਂ ਗਾ ਸਕਣਗੇ। ਆਖ਼ਿਰ ਇਨ੍ਹਾਂ ਗੀਤਾਂ 'ਤੇ ਪਾਬੰਦੀ ਕਿਉਂ ਲਗਾਈ ਗਈ ਹੈ?

ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਦਿੱਲੀ ਤੋਂ ਬਾਅਦ ਹੁਣ ਇੰਦੌਰ ‘ਚ ਕੰਸਰਟ ਹੋਣ ਜਾ ਰਿਹਾ ਹੈ। ਉਨ੍ਹਾਂ ਦਾ ਇਹ ਕੰਸਰਟ 15 ਨਵੰਬਰ ਨੂੰ ਹੋਣਾ ਤੈਅ ਹੈ। ਇਸ ਤੋਂ ਪਹਿਲਾਂ ਇੰਦੌਰ ਦੇ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਵੱਲੋਂ ਉਨ੍ਹਾਂ ਦੇ ਗੀਤਾਂ ਨੂੰ ਲੈ ਕੇ ਵੱਡਾ ਨਿਰਦੇਸ਼ ਜਾਰੀ ਕੀਤਾ ਗਿਆ ਹੈ। ਦਰਅਸਲ, ਦਿਲਜੀਤ ਦੇ 4 ਅਜਿਹੇ ਗੀਤ ਹਨ, ਜਿਨ੍ਹਾਂ ਨੂੰ ਉਹ ਇੰਦੌਰ ਕੰਸਰਟ ‘ਚ ਪੇਸ਼ ਨਹੀਂ ਕਰ ਸਕਣਗੇ। ਇਨ੍ਹਾਂ ਗੀਤਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਗੀਤਾਂ ਦਾ ਛੋਟੇ ਬੱਚਿਆਂ ‘ਤੇ ਮਾੜਾ ਪ੍ਰਭਾਵ ਪੈ ਸਕਦਾ ਹੈ, ਜਦਕਿ ਕੰਸਰਟ ‘ਚ 5 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਐਂਟਰੀ ਹੈ।

ਇੰਦੌਰ ਦੇ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨੇ ਦਿਲਜੀਤ ਦੋਸਾਂਝ ਦੇ ਪ੍ਰਸਤਾਵਿਤ ਪ੍ਰੋਗਰਾਮ ‘ਚ ਉਨ੍ਹਾਂ ਦੇ 4 ਮਸ਼ਹੂਰ ਗੀਤ ਪੇਸ਼ ਨਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਹ ਜਾਣਕਾਰੀ ਸ਼ਨੀਵਾਰ ਨੂੰ ਸਾਹਮਣੇ ਆਈ। ਪਾਬੰਦੀ ਵਾਲੇ 4 ਗੀਤਾਂ ਵਿੱਚ ‘ਪਟਿਆਲਾ ਪੈੱਗ’, ‘5 ਤਾਰਾ ਠੇਕੇ’, ‘ਜੇਬ ‘ਚ ਫੀਮ’ ਤੇ ‘ਜੱਟ ਫਾਇਰ ਕਰਦਾ’ ਸ਼ਾਮਲ ਹਨ। ਆਓ ਜਾਣਦੇ ਹਾਂ ਕਿ ਇਨ੍ਹਾਂ ਗੀਤਾਂ ‘ਤੇ ਪਾਬੰਦੀ ਲਗਾਉਣ ਦਾ ਕੀ ਕਾਰਨ ਹੈ।

ਅਧਿਕਾਰੀਆਂ ਮੁਤਾਬਕ, ਬਾਲ ਸੁਰੱਖਿਆ ਅਧਿਕਾਰੀ ਦਾ ਮੰਨਣਾ ਹੈ ਕਿ ਸ਼ਰਾਬ ਤੇ ਹਿੰਸਾ ਨੂੰ ਕਥਿਤ ਤੌਰ ‘ਤੇ ਉਤਸ਼ਾਹਿਤ ਕਰਨ ਵਾਲੇ ਇਨ੍ਹਾਂ ਗੀਤਾਂ ਦਾ ਛੋਟੇ ਬੱਚਿਆਂ ‘ਤੇ ਗਲਤ ਪ੍ਰਭਾਵ ਪੈ ਸਕਦਾ ਹੈ। ਇਸੇ ਕਾਰਨ ਇੰਦੌਰ ਕੰਸਰਟ ‘ਚ ਦਿਲਜੀਤ ਦੋਸਾਂਝ ਨੂੰ ਇਹ ਚਾਰ ਗੀਤ ਗਾਉਣ ਤੋਂ ਰੋਕਿਆ ਗਿਆ ਹੈ। ਚੰਡੀਗੜ੍ਹ ਦੇ ਰਹਿਣ ਵਾਲੇ ਡਾ. ਪੰਡਿਤਰਾਓ ਧਾਰੇਨਾਵਰ ਦੀ ਸ਼ਿਕਾਇਤ ਤੋਂ ਬਾਅਦ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨੇ ਪ੍ਰੋਗਰਾਮ ਵਾਲੀ ਥਾਂ ਦੇ ਪ੍ਰਬੰਧਕ ਨੂੰ ਪੱਤਰ ਲਿਖ ਕੇ ਇਹ ਨਿਰਦੇਸ਼ ਜਾਰੀ ਕੀਤੇ ਹਨ।

ਪੱਤਰ’ਚ ਕਿਹਾ ਗਿਆ ਹੈ ਕਿ 15 ਨਵੰਬਰ ਨੂੰ ਇੰਦੌਰ ‘ਚ ਹੋਣ ਵਾਲੇ ਦਿਲਜੀਤ ਦੋਸਾਂਝ ਦੇ ਲਾਈਵ ਕੰਸਰਟ ‘ਚ 5 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਵੀ ਦਾਖ਼ਲੇ ਦੀ ਇਜਾਜ਼ਤ ਦਿੱਤੀ ਗਈ ਹੈ। ਅਜਿਹੇ ‘ਚ ਇਨ੍ਹਾਂ ਗੀਤਾਂ ਦੇ ਬੋਲ ਛੋਟੇ ਬੱਚਿਆਂ ‘ਤੇ ਮਾੜਾ ਪ੍ਰਭਾਵ ਪਾ ਸਕਦੇ ਹਨ। ਪੱਤਰ ‘ਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਪੁਰਾਣੇ ਹੁਕਮਾਂ ਦਾ ਵੀ ਹਵਾਲਾ ਦਿੱਤਾ ਗਿਆ ਹੈ।

ਪੱਤਰ ‘ਚ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ 22 ਜੁਲਾਈ 2019 ਨੂੰ ਜਾਰੀ ਕੀਤੇ ਗਏ ਇੱਕ ਹੁਕਮ ਦਾ ਜ਼ਿਕਰ ਕੀਤਾ ਗਿਆ ਹੈ। ਇਸ ਹੁਕਮ ਤਹਿਤ ਪੰਜਾਬ ਤੇ ਹਰਿਆਣਾ ਰਾਜਾਂ ਦੇ ਨਾਲ-ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪੁਲਿਸ ਮੁਖੀਆਂ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਸ਼ਰਾਬ, ਨਸ਼ੀਲੇ ਪਦਾਰਥਾਂ ਤੇ ਹਿੰਸਾ ਦਾ ਮਹਿਮਾ-ਮੰਡਨ ਕਰਨ ਵਾਲਾ ਕੋਈ ਵੀ ਗੀਤ ਕਿਸੇ ਵੀ ਪ੍ਰੋਗਰਾਮ ‘ਚ ਨਹੀਂ ਚਲਾਇਆ ਜਾਣਾ ਚਾਹੀਦਾ, ਇੱਥੋਂ ਤੱਕ ਕਿ ਲਾਈਵ ਸ਼ੋਅ ‘ਚ ਵੀ ਅਜਿਹੇ ਗੀਤਾਂ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਅਦਾਲਤ ਨੇ ਆਪਣੇ ਹੁਕਮ ‘ਚ ਇਹ ਗੱਲ ਉਜਾਗਰ ਕੀਤੀ ਸੀ ਕਿ ਅਜਿਹੇ ਗੀਤਾਂ ਦਾ ਘੱਟ ਉਮਰ ਦੇ ਬੱਚਿਆਂ ‘ਤੇ ਮਾੜਾ ਪ੍ਰਭਾਵ ਪੈ ਸਕਦਾ ਹੈ।

ਇਸੇ ਹੁਕਮ ਦਾ ਹਵਾਲਾ ਦਿੰਦਿਆਂ ਚੰਡੀਗੜ੍ਹ ਵਾਸੀ ਡਾ. ਪੰਡਿਤਰਾਓ ਧਾਰੇਨਾਵਰ ਨੇ ਆਪਣੀ ਸ਼ਿਕਾਇਤ ਵਿੱਚ ਇਹ ਵੀ ਮੰਗ ਕੀਤੀ ਸੀ ਕਿ ਦਿਲਜੀਤ ਦੋਸਾਂਝ ਨੂੰ ਇਨ੍ਹਾਂ ਗੀਤਾਂ ਦੇ ਬੋਲ ਬਦਲ ਕੇ ਵੀ ਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸ਼ਿਕਾਇਤ ‘ਚ ਦਿਲਜੀਤ ਦੇ ਪ੍ਰੋਗਰਾਮ ਦੌਰਾਨ ਬੱਚਿਆਂ ਨੂੰ ਸਟੇਜ ‘ਤੇ ਬੁਲਾਉਣ ਅਤੇ ਗਾਇਕ ਵੱਲੋਂ ਛਾਤੀ ‘ਤੇ ਨਕਲੀ ਕਾਰਤੂਸਾਂ ਦੀ ਬੈਲਟ ਪਹਿਨਣ ‘ਤੇ ਵੀ ਰੋਕ ਲਗਾਉਣ ਦੀ ਮੰਗ ਕੀਤੀ ਸੀ। ਇਸ ਸ਼ਿਕਾਇਤ ਤੋਂ ਬਾਅਦ ਹੀ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਵੱਲੋਂ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਦਿਲਜੀਤ ਦੋਸਾਂਝ ਇੰਦੌਰ ਦੇ 15 ਨਵੰਬਰ ਨੂੰ ਹੋਣ ਵਾਲੇ ਕੰਸਰਟ ‘ਚ ਆਪਣੇ ਇਹ ਚਾਰ ਗੀਤ ਪੇਸ਼ ਨਹੀਂ ਕਰ ਸਕਣਗੇ।

ਇਸ ਅੰਕ ਦੀਆਂ ਹੋਰ ਖ਼ਬਰਾਂ

ਰੇਲਵੇ ਅੰਡਰਬ੍ਰਿਜ ਨੇੜੇ ਵਾਪਰਿਆ ਭਿਆਨਕ ਹਾਦਸਾ, ਮਹਿਲਾ ਸਮੇਤ 3 ਦੀ ਮੌਕੇ ‘ਤੇ ਮੌਤਪੜ੍ਹੋ →
ਹਿਸਾਰ ਦੇ ਵਿਅਸਤ ਪਾਰੀਜਾਤ ਚੌਕ ‘ਤੇ ਸਥਿਤ ਸਿਟੀ ਫਾਈਨਜ਼ ਐਂਡ ਸਾਈਕਲ ਸਟੋਰ ’ਚ ਅਚਾਨਕ ਲੱਗੀ ਭਿਆਨਕ ਅੱਗਪੜ੍ਹੋ →
ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ’ਚ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸਪੜ੍ਹੋ →
4 ਨਵੇਂ ਸਪੈਸ਼ਲ ਡੀਜੀਪੀ ਨਿਯੁਕਤ, 7 ਆਈਪੀਐਸ ਅਫ਼ਸਰਾਂ ਦੇ ਤਬਾਦਲੇਪੜ੍ਹੋ →
ਲਕਸ਼ਮੀ ਪੂਜਾ ‘ਚ ਇਹ 7 ਚੀਜ਼ਾਂ ਚੜ੍ਹਾਉਣੀਆਂ ਮੰਨੀਆਂ ਜਾਂਦੀਆਂ ਨੇ ਅਸ਼ੁਭ, ਦੀਵਾਲੀ ਮੌਕੇ ਰੱਖੋ ਖ਼ਾਸ ਧਿਆਨਪੜ੍ਹੋ →
ਆਪ 'ਚ ਦੂਜੀ ਲਿਸਟ ਨੂੰ ਲੈ ਕੇ ਹਲਚਲ ਤੇਜ਼, ਕਿਸ ਨੂੰ ਮਿਲੇਗੀ ਟਿਕਟ?ਪੜ੍ਹੋ →