📰 11/08/2026
ਪੰਜਾਬ📍 ਪੰਜਾਬ

ਜਥੇਦਾਰ ਗੜਗੱਜ ਨੇ ਦੀਵਾਲੀ ਤੇ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ, ਸੰਗਤਾਂ ਨੂੰ ਦਿੱਤਾ ਖਾਸ ਸੁਨੇਹਾ

ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਪਵਿੱਤਰ ਦਿਹਾੜੇ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਦੇਸ਼-ਵਿਦੇਸ਼ ਵਿਚ ਵੱਸਦੀਆਂ ਸਮੂਹ ਸੰਗਤਾਂ ਅਤੇ ਸਿੱਖ ਕੌਮ ਦੇ ਨਾਂ ਇੱਕ ਖਾਸ ਸੰਦੇਸ਼ ਜਾਰੀ ਕੀਤਾ ਗਿਆ ਹੈ।
ਜਥੇਦਾਰ ਗੜਗੱਜ ਨੇ ਦੀਵਾਲੀ ਤੇ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ, ਸੰਗਤਾਂ ਨੂੰ ਦਿੱਤਾ ਖਾਸ ਸੁਨੇਹਾ

ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਪਵਿੱਤਰ ਦਿਹਾੜੇ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਦੇਸ਼-ਵਿਦੇਸ਼ ਵਿਚ ਵੱਸਦੀਆਂ ਸਮੂਹ ਸੰਗਤਾਂ ਅਤੇ ਸਿੱਖ ਕੌਮ ਦੇ ਨਾਂ ਇੱਕ ਖਾਸ ਸੰਦੇਸ਼ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਮੁੱਚਾ ਖਾਲਸਾ ਪੰਥ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਗਵਾਲੀਅਰ ਦੇ ਕਿਲੇ ਵਿਚੋਂ 52 ਹਿੰਦੂ ਰਾਜਿਆਂ ਨੂੰ ਮੁਗਲਾਂ ਦੀ ਕੈਦ ਤੋਂ ਰਿਹਾਅ ਕਰਵਾਉਣ ਉਪਰੰਤ ਗੁਰੂ ਸਾਹਿਬ ਜੀ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜਣ ਦੀ ਖੁਸ਼ੀ ਵਿਚ ਬੰਦੀ ਛੋੜ ਦਿਵਸ ਖੁਸ਼ੀਆਂ ਨਾਲ ਮਨਾ ਰਿਹਾ ਹੈ। ਗੁਰੂ ਸਾਹਿਬ ਜੀ ਦੀ ਆਮਦ ਨੂੰ ਸਿੱਖਾਂ ਨੇ ਦੀਪਮਾਲਾ ਕਰਕੇ ਬਹੁਤ ਹੀ ਖੁਸ਼ੀ ਨਾਲ ਮਨਾਇਆ। ਗੁਰੂ ਸਾਹਿਬ ਸਾਨੂੰ ਬੰਧਨਾਂ ਤੋਂ ਮੁਕਤ ਕਰਦੇ ਹਨ।

ਜਥੇਦਾਰ ਗੜਗੱਜ ਨੇ ਕਿਹਾ ਕਿ ਸਾਨੂੰ ਸੰਕਪਲ ਕਰਨਾ ਚਾਹੀਦਾ ਹੈ ਕਿ ਅਸੀਂ ਗੁਰੂ ਨਾਲ ਜੁੜਾਂਗੇ, ਗੁਰੂ ਦੇ ਰਸਤੇ ‘ਤੇ ਤੁਰਾਂਗੇ। ਬੰਦੀ ਛੋੜ ਦਿਵਸ ਨੂੰ ਮਨਾਉਂਦਿਆਂ ਬੰਦੀ ਸਿੰਘਾਂ ਨੂੰ ਯਾਦ ਕਰਨਾ ਬੇਹੱਦ ਜ਼ਰੂਰੀ ਹੈ। ਜੋ ਸਾਡੇ ਕੌਮੀ ਯੌਧੇ ਹਨ, ਲੰਮੇ ਸਮੇਂ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਜੇਲ੍ਹਾਂ ਵਿਚ ਬੰਦ ਹਨ ਜਿਵੇਂ ਕਿ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਲੰਬੇ ਸਮੇਂ ਤੋਂ ਰਿਹਾਈ ਦੀ ਉਡੀਕ ਕਰ ਰਿਹਾ ਹੈ ਪਰ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਇਸ ਤੋਂ ਇਲਾਵਾ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ, ਭਾਈ ਗੁਰਦੀਪ ਸਿੰਘ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਤੇ ਹੋਰ ਸਿੰਘਾਂ ਦੀ ਰਿਹਾਈਆਂ ਖਾਲਸਾ ਪੰਥ ਚਾਹੁੰਦਾ ਹੈ।

ਸਮੁੱਚੀ ਕੌਮ ਬੰਦੀ ਸਿੰਘਾਂ ਦੀ ਰਿਹਾਈ ਲਈ ਲਾਮਬੰਦੀ ਕਰੇ। ਜੇਕਰ ਸਰਕਾਰਾਂ ਕੁਝ ਨਹੀਂ ਕਰਦੀਆਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਮੁੱਚੇ ਪੰਥ ਦੇ ਸਹਿਯੋਗ ਨਾਲ ਕੋਈ ਉਚੇਚਾ ਪ੍ਰੋਗਰਾਮ ਉਲੀਕਣਾ ਚਾਹੀਦਾ ਹੈ। ਅੱਜ ਸਿੱਖਾਂ ਦੇ ਸਾਹਮਣੇ ਕਈ ਚੁਣੌਤੀਆਂ ਤੇ ਕਾਰਜ ਕਰਨ ਵਾਲੇ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਗੁਰੂ ਸਾਹਿਬ ਨੇ ਸਿੱਖਾਂ ਨੂੰ ਖਾਲਸਾ ਪੰਥ ਦੇ ਰੂਪ ਵਿਚ ਇਕ ਪਰਿਵਾਰ ਬਣਾਇਆ ਹੈ। ਅੱਜ ਇਕ ਪਰਿਵਾਰ ਦੀ ਭਾਵਨਾ ਨੂੰ ਕਾਇਮ ਰੱਖਣ ਦੀ ਲੋੜ ਹੈ। ਸਾਡੇ ਬਜ਼ੁਰਗਾਂ ਨੇ ਗੁਰਦੁਆਰਿਆਂ ਦਾ ਪ੍ਰਬੰਧ ਲੈਣ ਲਈ ਸ਼ਹਾਦਤਾਂ ਦਿੱਤੀਆਂ। ਕਈ ਵਿਰੋਧੀ ਤਾਕਤਾਂ ਡਟੀਆਂ ਹੋਈਆਂ ਹਨ। ਐਸਜੀਪੀਸੀ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ। ਜੇਕਰ ਜਥੇਬੰਦੀ ਨੂੰ ਕਮਜ਼ੋਰ ਕੀਤਾ ਜਾਂਦਾ ਹੈ ਤਾਂ ਇਸ ਨਾਲ ਪੰਥ ਦੇ ਹਿੱਤ ਵੀ ਕਮਜ਼ੋਰ ਹੋਣਗੇ।

ਇਸ ਲਈ ਸਿੱਖ ਸੰਸਥਾਵਾਂ ਨੂੰ ਇਕਜੁੱਟਤਾ ਨਾਲ ਤਕੜਾ ਕਰੀਏ। ਸਿੱਖਾਂ ਦੀਆਂ ਸੰਸਥਾਵਾਂ ਵਿਚ ਦਖਲ ਲਈ ਅਜਿਹੇ ਕਾਲੇ ਕਾਨੂੰਨ ਬਣਾਏ ਜਾ ਰਹੇ ਹਨ ਜਿਸ ਨਾਲ ਸਿੱਖ ਤੇ ਗੁਰੂ ਵਿਚਕਾਰ ਦੂਰੀ ਬਣਦੀ ਹੈ। ਇਸ ਲਈ ਸੁਚੇਤ ਰਹਿਣ ਦੀ ਲੋੜ ਹੈ। ਸਿੱਖ ਸੰਸਥਾਵਾਂ ਵਿਚ ਦਖਲ ਦੇਣ ਦੀ ਸੋਚ ਰੱਖਣ ਵਾਲੀਆਂ ਤਾਕਤਾਂ ਸੁਚੇਤ ਰਹਿਣ ਕਿ ਜਿਸ ਕਿਸੇ ਨੇ ਵੀ ਅਜਿਹਾ ਕੀਤਾ ਹੈ, ਉਨ੍ਹਾਂ ਤਾਕਤਾਂ ਦਾ ਵਜੂਦ ਮਿਟਿਆ ਹੈ। ਅੱਜ ਪੰਥ ਦੇ ਵਡੇਰੇ ਹਿੱਤਾਂ ਲਈ ਦੇਸ਼-ਵਿਦੇਸ਼ ਅੰਦਰ ਇਕੱਠੇ ਹੋਣ ਦੀ ਲੋੜ ਹੈ। ਉਨ੍ਹਾਂ ਨੇ ਕੌਮ ਵਿੱਚ ਆਪਸੀ ਪ੍ਰੇਮ, ਭਾਈਚਾਰਕ ਸਾਂਝ ਅਤੇ ਸ਼ਾਂਤੀ ਕਾਇਮ ਰੱਖਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਤਿਆਗ ਕੇ ਬਾਣੀ ਅਤੇ ਬਾਣੇ ਦੇ ਧਾਰਨੀ ਬਣਨ ਲਈ ਪ੍ਰੇਰਿਤ ਕੀਤਾ।

ਇਸ ਅੰਕ ਦੀਆਂ ਹੋਰ ਖ਼ਬਰਾਂ

ਰੇਲਵੇ ਅੰਡਰਬ੍ਰਿਜ ਨੇੜੇ ਵਾਪਰਿਆ ਭਿਆਨਕ ਹਾਦਸਾ, ਮਹਿਲਾ ਸਮੇਤ 3 ਦੀ ਮੌਕੇ ‘ਤੇ ਮੌਤਪੜ੍ਹੋ →
ਹਿਸਾਰ ਦੇ ਵਿਅਸਤ ਪਾਰੀਜਾਤ ਚੌਕ ‘ਤੇ ਸਥਿਤ ਸਿਟੀ ਫਾਈਨਜ਼ ਐਂਡ ਸਾਈਕਲ ਸਟੋਰ ’ਚ ਅਚਾਨਕ ਲੱਗੀ ਭਿਆਨਕ ਅੱਗਪੜ੍ਹੋ →
ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ’ਚ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸਪੜ੍ਹੋ →
4 ਨਵੇਂ ਸਪੈਸ਼ਲ ਡੀਜੀਪੀ ਨਿਯੁਕਤ, 7 ਆਈਪੀਐਸ ਅਫ਼ਸਰਾਂ ਦੇ ਤਬਾਦਲੇਪੜ੍ਹੋ →
ਲਕਸ਼ਮੀ ਪੂਜਾ ‘ਚ ਇਹ 7 ਚੀਜ਼ਾਂ ਚੜ੍ਹਾਉਣੀਆਂ ਮੰਨੀਆਂ ਜਾਂਦੀਆਂ ਨੇ ਅਸ਼ੁਭ, ਦੀਵਾਲੀ ਮੌਕੇ ਰੱਖੋ ਖ਼ਾਸ ਧਿਆਨਪੜ੍ਹੋ →
ਆਪ 'ਚ ਦੂਜੀ ਲਿਸਟ ਨੂੰ ਲੈ ਕੇ ਹਲਚਲ ਤੇਜ਼, ਕਿਸ ਨੂੰ ਮਿਲੇਗੀ ਟਿਕਟ?ਪੜ੍ਹੋ →