ਰੇਨੋ ਡਸਟਰ ਸਟ੍ਰਾਂਗ ਹਾਈਬ੍ਰਿਡ ਈ-ਟੈੱਕ 160 ਦੀ ਡਿਲੀਵਰੀ ਸ਼ੁਰੂ

ਪ੍ਰਮੁੱਖ ਵਾਹਨ ਨਿਰਮਾਤਾ ਕੰਪਨੀ ਰੇਨੋ ਇੰਡੀਆ ਨੇ ਆਪਣੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਨਵੀਂ 'ਡਸਟਰ ਸਟ੍ਰਾਂਗ ਹਾਈਬ੍ਰਿਡ ਈ-ਟੈੱਕ 160' ਦੀ ਅਧਿਕਾਰਤ ਡਿਲੀਵਰੀ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ 17 ਅਕਤੂਬਰ ਨੂੰ ਇਸ ਦਮਦਾਰ ਗੱਡੀ ਨੂੰ ਭਾਰਤੀ ਬਾਜ਼ਾਰ ਵਿੱਚ ਉਤਾਰਿਆ ਸੀ ਅਤੇ ਲਾਂਚਿੰਗ ਦੇ ਤਕਰੀਬਨ ਤਿੰਨ ਹਫ਼ਤਿਆਂ ਦੇ ਅੰਦਰ ਹੀ ਗਾਹਕਾਂ ਤੱਕ ਇਸ ਦੀਆਂ ਚਾਬੀਆਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ।
ਇਸ ਨਵੀਂ ਗੱਡੀ ਦੀ ਪਹਿਲੀ ਡਿਲੀਵਰੀ ਹੈਦਰਾਬਾਦ ਦੇ ਹਾਈਟੈਕ ਸਿਟੀ ਸਥਿਤ ਕੰਪਨੀ ਦੇ ਨਵੇਂ ਸ਼ੋਰੂਮ ਵਿਖੇ ਕੀਤੀ ਗਈ। ਇਸ ਮੌਕੇ ਰੇਨੋ ਦੇ ਇੱਕ ਸੀਨੀਅਰ ਅਧਿਕਾਰੀ ਨੇ ਖ਼ੁਦ ਮੌਜੂਦ ਰਹਿ ਕੇ ਪਹਿਲੇ ਖ਼ਰੀਦਦਾਰ ਨੂੰ ਗੱਡੀ ਦੀ ਚਾਬੀ ਸੌਂਪੀ।
ਖ਼ਾਸ ਗੱਲ ਇਹ ਹੈ ਕਿ ਕੰਪਨੀ ਨੇ ਦੀਵਾਲੀ ਦੇ ਤਿਉਹਾਰੀ ਸੀਜ਼ਨ ਨੂੰ ਮੁੱਖ ਰੱਖਦਿਆਂ ਇਸ ਦੀ ਡਿਲੀਵਰੀ ਸ਼ੁਰੂ ਕੀਤੀ ਹੈ। ਹੈਦਰਾਬਾਦ ਦੇਸ਼ ਦੇ ਉਨ੍ਹਾਂ ਪ੍ਰਮੁੱਖ ਸ਼ਹਿਰਾਂ ਵਿੱਚ ਸ਼ਾਮਲ ਹੈ ਜਿੱਥੇ ਇਸ ਪੈਟਰੋਲ-ਇਲੈਕਟ੍ਰਿਕ ਡਸਟਰ ਨੂੰ ਸਭ ਤੋਂ ਜ਼ਿਆਦਾ ਬੁਕਿੰਗ ਮਿਲੀ ਹੈ। ਇਹ ਭਾਰਤੀ ਬਾਜ਼ਾਰ ਵਿੱਚ ਰੇਨੋ ਦੀ ਪਹਿਲੀ ਅਜਿਹੀ ਕਾਰ ਵੀ ਹੈ, ਜਿਸ ਵਿੱਚ ਕੰਪਨੀ ਦਾ ਅਤਿ-ਆਧੁਨਿਕ ਈ-ਟੈੱਕ ਸੈਲਫ਼-ਚਾਰਜਿੰਗ ਹਾਈਬ੍ਰਿਡ ਸਿਸਟਮ ਦਿੱਤਾ ਗਿਆ ਹੈ।
ਡਿਲੀਵਰੀ ਸ਼ੁਰੂ ਹੋਣ ਦੇ ਮੌਕੇ ‘ਤੇ ਰੇਨੋ ਇੰਡੀਆ ਦੇ ਅਧਿਕਾਰੀ ਨੇ ਦੱਸਿਆ ਕਿ ਕੰਪਨੀ ਆਪਣੇ ਕੀਤੇ ਵਾਅਦੇ ਅਨੁਸਾਰ ਦੀਵਾਲੀ ਮੌਕੇ ਗਾਹਕਾਂ ਦੇ ਹੱਥਾਂ ਵਿੱਚ ਡਸਟਰ ਸਟ੍ਰਾਂਗ ਹਾਈਬ੍ਰਿਡ ਈ-ਟੈੱਕ 160 ਦੀਆਂ ਚਾਬੀਆਂ ਸੌਂਪ ਰਹੀ ਹੈ। ਕੰਪਨੀ ਮੁਤਾਬਕ ਇਸ ਨਵੀਂ ਗੱਡੀ ਪ੍ਰਤੀ ਗਾਹਕਾਂ ਦਾ ਰੁਝਾਨ ਅਤੇ ਉਤਸ਼ਾਹ ਕਾਫ਼ੀ ਜ਼ਬਰਦਸਤ ਦੇਖਣ ਨੂੰ ਮਿਲ ਰਿਹਾ ਹੈ।
ਇਸ ਦੇ ਨਾਲ ਹੀ ਰੇਨੋ ਭਾਰਤ ਭਰ ਵਿੱਚ ਆਪਣੇ ਸ਼ੋਰੂਮ ਨੈੱਟਵਰਕ ਨੂੰ ਆਧੁਨਿਕ ਰੂਪ ਦੇਣ ਦੀ ਯੋਜਨਾ ‘ਤੇ ਵੀ ਤੇਜ਼ੀ ਨਾਲ ਕੰਮ ਕਰ ਰਹੀ ਹੈ। ਕੰਪਨੀ ਦਾ ਟੀਚਾ ਜੁਲਾਈ 2027 ਤੱਕ ਦੇਸ਼ ਦੇ 24 ਪ੍ਰਮੁੱਖ ਸ਼ਹਿਰਾਂ ਵਿੱਚ ਮੌਜੂਦ ਆਪਣੇ ਸਾਰੇ 73 ਸ਼ੋਰੂਮਾਂ ਨੂੰ ਨਵੇਂ ਰਿਟੇਲ ਫਾਰਮੈਟ ਵਿੱਚ ਤਬਦੀਲ ਕਰਨ ਦਾ ਹੈ। ਇਨ੍ਹਾਂ ਵਿੱਚੋਂ 30 ਸ਼ੋਰੂਮਾਂ ਨੂੰ ਪਹਿਲਾਂ ਹੀ ਨਵੇਂ ਡਿਜ਼ਾਈਨ ਅਤੇ ਗਾਹਕ-ਪੱਖੀ ਸਹੂਲਤਾਂ ਨਾਲ ਅਪਡੇਟ ਕੀਤਾ ਜਾ ਚੁੱਕਾ ਹੈ।
ਰੇਨੋ ਡਸਟਰ ਸਟ੍ਰਾਂਗ ਹਾਈਬ੍ਰਿਡ ਈ-ਟੈੱਕ 160 ਨੂੰ ਤਿੰਨ ਸ਼ਾਨਦਾਰ ਵੇਰੀਐਂਟਸ ਵਿੱਚ ਬਾਜ਼ਾਰ ‘ਚ ਪੇਸ਼ ਕੀਤਾ ਗਿਆ ਹੈ।
ਇਸ ਵੇਰੀਐਂਟ ਲਈ ਗਾਹਕਾਂ ਨੂੰ 19.49 ਲੱਖ ਰੁਪਏ (ਐਕਸ-ਸ਼ੋਰੂਮ) ਖ਼ਰਚਣੇ ਪੈਣਗੇ।
ਇਹ ਸ਼ੁਰੂਆਤੀ ਕੀਮਤਾਂ ਉਨ੍ਹਾਂ ਗਾਹਕਾਂ ਲਈ ਲਾਗੂ ਰਹਿਣਗੀਆਂ, ਜਿਨ੍ਹਾਂ ਨੂੰ 31 ਦਸੰਬਰ 2026 ਤੱਕ ਇਸ ਦੀ ਡਿਲੀਵਰੀ ਮਿਲੇਗੀ। ਕੰਪਨੀ ਵੱਲੋਂ ਬੁਕਿੰਗ ਕਰਵਾਉਣ ਵਾਲੇ ਗਾਹਕਾਂ ਨੂੰ ਗੱਡੀ ਦੀ ਡਿਲੀਵਰੀ ਵਿੱਚ ਪਹਿਲ ਦਿੱਤੀ ਜਾਵੇਗੀ। ਬਾਕੀ ਚਾਹਵਾਨ ਗਾਹਕ 21,000 ਰੁਪਏ ਦੀ ਟੋਕਨ ਰਕਮ ਜਮ੍ਹਾ ਕਰਵਾ ਕੇ ਇਸ ਦੀ ਬੁਕਿੰਗ ਕਰ ਸਕਦੇ ਹਨ।
ਇੰਜਣ ਅਤੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਇਸ ਵਿੱਚ 1.8-ਲੀਟਰ ਨੈਚੁਰਲੀ ਐਸਪੀਰੇਟਿਡ 4-ਸਿਲੰਡਰ ਪੈਟਰੋਲ ਇੰਜਣ ਦੇ ਨਾਲ ਦੋ ਇਲੈਕਟ੍ਰਿਕ ਮੋਟਰਾਂ ਅਤੇ 1.4 ਦੀ ਲਿਥੀਅਮ-ਆਇਨ ਬੈਟਰੀ ਦਿੱਤੀ ਗਈ ਹੈ। ਇਹ ਪੂਰਾ ਹਾਈਬ੍ਰਿਡ ਸਿਸਟਮ ਮਿਲ ਕੇ 160 ਪੀਐਸ ਦੀ ਜ਼ਬਰਦਸਤ ਪਾਵਰ ਪੈਦਾ ਕਰਦਾ ਹੈ, ਜਦਕਿ ਇਸ ਦੀ ਇਲੈਕਟ੍ਰਿਕ ਟ੍ਰੈਕਸ਼ਨ ਮੋਟਰ 208 ਦਾ ਟਾਰਕ ਜਨਰੇਟ ਕਰਦੀ ਹੈ।
ਇਸ ਵਿੱਚ ਮਲਟੀਮੋਡ ਆਟੋਮੈਟਿਕ ਟ੍ਰਾਂਸਮਿਸ਼ਨ ਦਿੱਤਾ ਗਿਆ ਹੈ, ਜੋ ਪੈਟਰੋਲ ਇੰਜਣ ਅਤੇ ਇਲੈਕਟ੍ਰਿਕ ਮੋਟਰ ਦੀ ਪਾਵਰ ਨੂੰ ਸੁਚਾਰੂ ਢੰਗ ਨਾਲ ਕੰਟਰੋਲ ਕਰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਮਹਿਜ਼ 9.6 ਸਕਿੰਟਾਂ ਵਿੱਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜਨ ਦੇ ਸਮਰੱਥ ਹੈ।
ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਸ ਦੀ ਬੈਟਰੀ ਨੂੰ ਚਾਰਜ ਕਰਨ ਲਈ ਕਿਸੇ ਬਾਹਰੀ ਚਾਰਜਿੰਗ ਪੁਆਇੰਟ ਦੀ ਲੋੜ ਨਹੀਂ ਪੈਂਦੀ। ਗੱਡੀ ਚਲਾਉਂਦੇ ਸਮੇਂ ਬ੍ਰੇਕ ਲਗਾਉਣ ਨਾਲ ਪੈਦਾ ਹੋਣ ਵਾਲੀ ਊਰਜਾ (ਰੀਜਨਰੇਟਿਵ ਬ੍ਰੇਕਿੰਗ) ਅਤੇ ਪੈਟਰੋਲ ਇੰਜਣ ਦੀ ਮਦਦ ਨਾਲ ਇਸ ਦੀ ਬੈਟਰੀ ਆਪਣੇ-ਆਪ ਚਾਰਜ ਹੁੰਦੀ ਰਹਿੰਦੀ ਹੈ। ਯਾਨੀ ਇਹ ਇੱਕ ਪੂਰੀ ਤਰ੍ਹਾਂ ਸੈਲਫ਼-ਚਾਰਜਿੰਗ ਹਾਈਬ੍ਰਿਡ ਹੈ।
