📰 11/07/2026
ਪੰਜਾਬ📍 ਪੰਜਾਬ

ਜ਼ੈਪਟੋ, ਬਲਿੰਕਿਟ ਸਮੇਤ ਵੱਡੇ ਫੂਡ ਬ੍ਰਾਂਡਾਂ ’ਤੇ ਸ਼ਿਕੰਜਾ, 105 ਦੇ ਲਾਇਸੈਂਸ ਮੁਅੱਤਲ

ਮੁੰਬਈ: ਮਹਾਰਾਸ਼ਟਰ ਖੁਰਾਕ ਅਤੇ ਡਰੱਗ ਪ੍ਰਸ਼ਾਸਨ ਨੇ ਕਮਿਸ਼ਨਰ ਤੁਕਾਰਾਮ ਮੁੰਡੇ ਦੀ ਅਗਵਾਈ ਹੇਠ ਦੀਵਾਲੀ ਤੋਂ ਪਹਿਲਾਂ ਚਲਾਈ ਗਈ ਵਿਸ਼ੇਸ਼ ਜਾਂਚ ਮੁਹਿੰਮ ਤਹਿਤ ਸੂਬੇ ਭਰ ਵਿੱਚ 105 ਖੁਰਾਕ ਕਾਰੋਬਾਰੀਆਂ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਹਨ।
ਜ਼ੈਪਟੋ, ਬਲਿੰਕਿਟ ਸਮੇਤ ਵੱਡੇ ਫੂਡ ਬ੍ਰਾਂਡਾਂ ’ਤੇ ਸ਼ਿਕੰਜਾ, 105 ਦੇ ਲਾਇਸੈਂਸ ਮੁਅੱਤਲ

ਮੁੰਬਈ: ਮਹਾਰਾਸ਼ਟਰ ਖੁਰਾਕ ਅਤੇ ਡਰੱਗ ਪ੍ਰਸ਼ਾਸਨ ਨੇ ਕਮਿਸ਼ਨਰ ਤੁਕਾਰਾਮ ਮੁੰਡੇ ਦੀ ਅਗਵਾਈ ਹੇਠ ਦੀਵਾਲੀ ਤੋਂ ਪਹਿਲਾਂ ਚਲਾਈ ਗਈ ਵਿਸ਼ੇਸ਼ ਜਾਂਚ ਮੁਹਿੰਮ ਤਹਿਤ ਸੂਬੇ ਭਰ ਵਿੱਚ 105 ਖੁਰਾਕ ਕਾਰੋਬਾਰੀਆਂ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਹਨ। ਖੁਰਾਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਜ਼ੈਪਟੋ, ਬਲਿੰਕਿਟ ਅਤੇ ਬਿਰਯਾਨੀ ਬਾਏ ਕਿਲੋ ਵਰਗੇ ਕਈ ਵੱਡੇ ਫੂਡ ਬ੍ਰਾਂਡ ਅਤੇ ਕੁਇੱਕ ਕਾਮਰਸ ਪਲੇਟਫਾਰਮ ਵੀ ਜਾਂਚ ਦੇ ਘੇਰੇ ਵਿੱਚ ਆ ਗਏ ਹਨ।

ਇਕੱਲੇ ਮੁੰਬਈ ਵਿੱਚ ਹੀ 28 ਖੁਰਾਕ ਕਾਰੋਬਾਰੀਆਂ ਦੇ ਲਾਇਸੈਂਸ ਮੁਅੱਤਲ ਕੀਤੇ ਗਏ ਹਨ। ਇਸ ਕਾਰਵਾਈ ਵਿੱਚ ਜ਼ੈਪਟੋ ਦਾ ਵਰਲੀ ਆਊਟਲੈੱਟ ਅਤੇ ਬਲਿੰਕ ਕਾਮਰਸ ਪ੍ਰਾਈਵੇਟ ਲਿਮਟਿਡ ਵੱਲੋਂ ਚਲਾਇਆ ਜਾ ਰਿਹਾ ਬਲਿੰਕਿਟ ਸ਼ਾਮਲ ਹੈ। ਇਸ ਤੋਂ ਇਲਾਵਾ ਬਿਰਯਾਨੀ ਬਾਏ ਕਿਲੋ, ਟੌਸਿਨ ਪੀਜ਼ਾ ਦੇ ਵਰਲੀ ਆਊਟਲੈੱਟ ਅਤੇ ਜੰਬੋ ਬਰਗਰ ਵਰਗੇ ਫੂਡ ਆਊਟਲੈੱਟਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ ਹੈ।

ਖੁਰਾਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਨੂੰ ਗੰਭੀਰਤਾ ਨਾਲ ਲੈਂਦਿਆਂ ਨੇ ਸੂਬੇ ਭਰ ਵਿੱਚ ਸੱਤ ਅਦਾਰਿਆਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੇ ਹੁਕਮ ਦਿੱਤੇ ਹਨ। ਇਨ੍ਹਾਂ ਵਿੱਚ ਪੁਣੇ ਦੇ ਤਿੰਨ, ਅਮਰਾਵਤੀ ਦੇ ਦੋ ਅਤੇ ਮੁੰਬਈ ਤੇ ਕੋਂਕਣ ਖੇਤਰ ਦਾ ਇੱਕ-ਇੱਕ ਅਦਾਰਾ ਸ਼ਾਮਲ ਹੈ।

ਮੁੰਬਈ ਦੇ ਬੋਰੀਵਲੀ ਸਥਿਤ ‘ਰਾਜਧਾਨੀ ਬਿਰਯਾਨੀ ਸੈਂਟਰ’ ਨੂੰ ‘ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ’ ਦੇ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ।

ਇਸ ਜਾਂਚ ਮੁਹਿੰਮ ਤਹਿਤ ਨਾਗਪੁਰ ਦੇ ਕਾਮਠੀ ਰੋਡ ਸਥਿਤ ਡੀ-ਮਾਰਟ ਆਊਟਲੈੱਟ ਦੀ ਵੀ ਜਾਂਚ ਕੀਤੀ ਗਈ। ਉੱਥੇ ਲਾਇਸੈਂਸ ਦੀਆਂ ਸ਼ਰਤਾਂ ਦੀ ਉਲੰਘਣਾ ਪਾਏ ਜਾਣ ’ਤੇ ਰਿਫਾਇੰਡ ਸੋਇਆਬੀਨ ਤੇਲ ਜ਼ਬਤ ਕਰ ਲਿਆ ਗਿਆ।

ਇਸ ਕਾਰਵਾਈ ਤਹਿਤ ਨੇ 69 ਤੋਂ ਵੱਧ ਅਦਾਰਿਆਂ ਤੋਂ 1.35 ਕਰੋੜ ਰੁਪਏ ਤੋਂ ਵੱਧ ਕੀਮਤ ਦਾ ਖੁਰਾਕੀ ਸਟਾਕ ਜ਼ਬਤ ਕੀਤਾ ਹੈ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਜ਼ਬਤ ਕੀਤਾ ਗਿਆ ਸਟਾਕ ਅਸੁਰੱਖਿਅਤ ਜਾਂ ਮਿਲਾਵਟੀ ਹੋ ਸਕਦਾ ਹੈ।

ਇਸ ਮੁਹਿੰਮ ਦੌਰਾਨ ਪਾਬੰਦੀਸ਼ੁਦਾ ਖੁਰਾਕੀ ਉਤਪਾਦਾਂ ਖ਼ਿਲਾਫ਼ ਕਾਰਵਾਈ ਕਰਦਿਆਂ ਤਿੰਨ ਐੱਫ.ਆਈ.ਆਰ. ਵੀ ਦਰਜ ਕੀਤੀਆਂ ਗਈਆਂ ਹਨ। ਇਸ ਆਪ੍ਰੇਸ਼ਨ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਦੋ ਵਾਹਨ ਵੀ ਜ਼ਬਤ ਕੀਤੇ ਗਏ ਹਨ।

ਮਹਾਰਾਸ਼ਟਰ ਦੇ ਕਮਿਸ਼ਨਰ ਤੁਕਾਰਾਮ ਮੁੰਡੇ ਨੇ ਖੁਰਾਕ ਕਾਰੋਬਾਰੀਆਂ ਨੂੰ ਜਨਤਕ ਸਿਹਤ ਨਾਲ ਖਿਲਵਾੜ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਖੁਰਾਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਕਿ ਅਸੁਰੱਖਿਅਤ ਖੁਰਾਕੀ ਉਤਪਾਦ ਵੇਚਣ ’ਤੇ ਸਖ਼ਤ ਸਜ਼ਾ ਹੋ ਸਕਦੀ ਹੈ। ਕਾਨੂੰਨ ਤਹਿਤ ਜਿਨ੍ਹਾਂ ਮਾਮਲਿਆਂ ਵਿੱਚ ਅਸੁਰੱਖਿਅਤ ਭੋਜਨ ਖਾਣ ਕਾਰਨ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਉਨ੍ਹਾਂ ਵਿੱਚ ਉਮਰ ਕੈਦ ਅਤੇ 10 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।

ਇਹ ਵਿਸ਼ੇਸ਼ ਜਾਂਚ ਮੁਹਿੰਮ ਦੀਵਾਲੀ ਤੋਂ ਪਹਿਲਾਂ ਚਲਾਈ ਗਈ ਹੈ, ਕਿਉਂਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਖੁਰਾਕੀ ਵਸਤਾਂ ਦੀ ਖਪਤ ਅਤੇ ਮੰਗ ਵਧ ਜਾਂਦੀ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਅੰਮ੍ਰਿਤਸਰ ’ਚ ਕੌਮਾਂਤਰੀ ਡਰੱਗ ਨੈੱਟਵਰਕ ਦਾ ਪਰਦਾਫਾਸ਼, 36 ਕਿਲੋ ਹੈਰੋਇਨ ਬਰਾਮਦ, ਨਾਬਾਲਗ ਸਣੇ 4 ਗ੍ਰਿਫ਼ਤਾਰਪੜ੍ਹੋ →
ਆਮ ਆਦਮੀ ਪਾਰਟੀ ਦੇ ਹੁਸ਼ਿਆਰਪੁਰ ਤੋਂ ਕੁਲਜੀਤ ਸਿੰਘ ਬਜਵਾੜਾ ਨੇ ਦਿੱਤਾ ਅਸਤੀਫ਼ਾਪੜ੍ਹੋ →
ਕੈਨੇਡਾ ਦਾ ਵੀਜ਼ਾ ਦਿਵਾਉਣ ਦੇ ਨਾਂ ’ਤੇ ਵੱਡੀ ਠੱਗੀ, ਪਿਓ-ਪੁੱਤ ਖ਼ਿਲਾਫ਼ ਕੇਸ ਦਰਜਪੜ੍ਹੋ →
ਪੀ.ਜੀ.ਆਈ. ਵਿਖੇ ਪਰਵਿੰਦਰ ਝੋਟਾ ਦਾ ਪੋਸਟਮਾਰਟਮ ਕੀਤਾ ਗਿਆਪੜ੍ਹੋ →
ਪੰਜਾਬ ‘ਚ ਮੌਜੂਦਾ ਸਰਪੰਚ ਦੀ ਗੋਲੀ ਲੱਗਣ ਕਾਰਨ ਹੋਈ ਮੌਤਪੜ੍ਹੋ →
ਥਾਣਾ ਘੱਲ ਖੁਰਦ ’ਚ ਦੋ ਮੋਟਰਸਾਈਕਲਾਂ ਦੀ ਹੋਈ ਆਹਮੋ-ਸਾਹਮਣੇ ਟੱਕਰ, 1 ਵਿਅਕਤੀ ਦੀ ਹੋਈ ਮੌਤਪੜ੍ਹੋ →