📰 11/07/2026
ਦੇਸ਼📍 ਪੰਜਾਬ

2 ਸਾਲ ਦੇ ਕਾਰਜਕਾਲ ਦੇ ਵਾਧੇ ਨਾਲ ਅਗਨੀਵੀਰ 6 ਸਾਲ ਬਾਅਦ ਪੱਕੀ ਭਰਤੀ ਲਈ ਯੋਗ ਹੋਣਗੇ: ਰਾਜਨਾਥ ਸਿੰਘ

ਰਾਜਸਥਾਨ ਵਿੱਚ ਲੌਂਗੇਵਾਲਾ ਦੇ ਦੌਰੇ ਦੌਰਾਨ ਫੌਜੀ ਜਵਾਨਾਂ ਨੂੰ ਮਿਲਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਮੌਜੂਦਾ 4 ਸਾਲ ਦਾ ਕਾਰਜਕਾਲ ਪੂਰਾ ਕਰਨ ਵਾਲੇ ਅਗਨੀਵੀਰਾਂ ਨੂੰ ਹੁਣ 2 ਸਾਲ ਦਾ ਹੋਰ ਵਾਧਾ (ਐਕਸਟੈਂਸ਼ਨ) ਦਿੱਤਾ ਜਾਵੇਗਾ।
2 ਸਾਲ ਦੇ ਕਾਰਜਕਾਲ ਦੇ ਵਾਧੇ ਨਾਲ ਅਗਨੀਵੀਰ 6 ਸਾਲ ਬਾਅਦ ਪੱਕੀ ਭਰਤੀ ਲਈ ਯੋਗ ਹੋਣਗੇ: ਰਾਜਨਾਥ ਸਿੰਘ

ਰਾਜਸਥਾਨ ਵਿੱਚ ਲੌਂਗੇਵਾਲਾ ਦੇ ਦੌਰੇ ਦੌਰਾਨ ਫੌਜੀ ਜਵਾਨਾਂ ਨੂੰ ਮਿਲਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਮੌਜੂਦਾ 4 ਸਾਲ ਦਾ ਕਾਰਜਕਾਲ ਪੂਰਾ ਕਰਨ ਵਾਲੇ ਅਗਨੀਵੀਰਾਂ ਨੂੰ ਹੁਣ 2 ਸਾਲ ਦਾ ਹੋਰ ਵਾਧਾ (ਐਕਸਟੈਂਸ਼ਨ) ਦਿੱਤਾ ਜਾਵੇਗਾ। ਇਸ ਤਰ੍ਹਾਂ ਕੁੱਲ 6 ਸਾਲ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ, ਸਾਰੇ ਅਗਨੀਵੀਰ ਫੌਜ ਵਿੱਚ ਪੱਕੇ ਸੈਨਿਕਾਂ ਵਜੋਂ ਭਰਤੀ ਹੋਣ ਲਈ ਯੋਗ ਹੋਣਗੇ। ਹਾਲਾਂਕਿ, ਪੱਕੀ ਭਰਤੀ ਉਨ੍ਹਾਂ ਦੀ ਆਪਣੀ ਇੱਛਾ, ਸਰੀਰਕ ਫਿੱਟਨੈੱਸ, ਅਨੁਸ਼ਾਸਨ ਅਤੇ ਤੈਅ ਚੋਣ ਮਾਪਦੰਡਾਂ ਨੂੰ ਪੂਰਾ ਕਰਨ 'ਤੇ ਨਿਰਭਰ ਕਰੇਗੀ।

ਪੱਛਮੀ ਬੰਗਾਲ ਦੇ ਬਾਗਡੋਗਰਾ ਏਅਰ ਫੋਰਸ ਸਟੇਸ਼ਨ 'ਤੇ ਹਵਾਈ ਫੌਜ ਦੇ ਜਵਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਇਸ ਫੈਸਲੇ ਨੂੰ "ਅਗਨੀਵੀਰਾਂ ਲਈ ਦੀਵਾਲੀ ਦਾ ਇੱਕ ਵੱਡਾ ਤੋਹਫਾ" ਦੱਸਿਆ। ਉਨ੍ਹਾਂ ਕਿਹਾ ਕਿ ਇਹ ਕਦਮ ਨੌਜਵਾਨਾਂ ਨੂੰ ਦੇਸ਼ ਦੀ ਸੇਵਾ ਕਰਨ ਦਾ ਇੱਕ ਹੋਰ ਸੁਨਹਿਰੀ ਮੌਕਾ ਦੇਵੇਗਾ। ਇਹ ਅਹਿਮ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਹੋਈ ਕੈਬਨਿਟ ਮੀਟਿੰਗ ਦੌਰਾਨ ਲਿਆ ਗਿਆ ਹੈ।

ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਐੱਨ ਐੱਸ ਰਾਜਾ ਸੁਬਰਾਮਨੀ ਨੇ ਬੁੱਧਵਾਰ ਨੂੰ ਇਸ ਯੋਜਨਾ ਵਿੱਚ ਬਦਲਾਅ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਸਰਕਾਰ ਦੇ ਇਸ ਫੈਸਲੇ ਨਾਲ ਲਗਪਗ ਸਾਰੇ ਅਗਨੀਵੀਰਾਂ ਦੇ ਰੱਖਿਆ ਬਲਾਂ ਵਿੱਚ ਪੱਕੇ ਤੌਰ 'ਤੇ ਸ਼ਾਮਲ ਹੋਣ ਦਾ ਰਸਤਾ ਖੁੱਲ੍ਹ ਗਿਆ ਹੈ। ਇਹ ਵੱਡਾ ਐਲਾਨ ਉਨ੍ਹਾਂ 18,300 ਅਗਨੀਵੀਰਾਂ ਦੇ ਫੌਜ 'ਚੋਂ ਬਾਹਰ ਆਉਣ ਤੋਂ ਸਿਰਫ਼ ਤਿੰਨ ਹਫ਼ਤੇ ਪਹਿਲਾਂ ਕੀਤਾ ਗਿਆ ਹੈ, ਜਿਨ੍ਹਾਂ ਦੇ 4 ਸਾਲ ਪੂਰੇ ਹੋਣ ਵਾਲੇ ਸਨ। ਮੌਜੂਦਾ ਸਮੇਂ ਵਿੱਚ 3 ਲੱਖ ਤੋਂ ਵੱਧ ਜਵਾਨ ਅਗਨੀਪਥ ਯੋਜਨਾ ਤਹਿਤ ਫੌਜ ਵਿੱਚ ਸੇਵਾ ਨਿਭਾ ਰਹੇ ਹਨ। ਰੱਖਿਆ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਅਗਨੀਪਥ ਯੋਜਨਾ ਨੂੰ ਵਾਪਸ ਨਹੀਂ ਲਿਆ ਗਿਆ ਹੈ ਬਲਕਿ ਇਸ ਵਿੱਚ ਸੋਧ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਜੂਨ 2022 ਵਿੱਚ ਤਿੰਨਾਂ ਸੈਨਾਵਾਂ ਦੀ ਔਸਤ ਉਮਰ ਘਟਾਉਣ ਦੇ ਮਕਸਦ ਨਾਲ ਅਗਨੀਪਥ ਯੋਜਨਾ ਸ਼ੁਰੂ ਕੀਤੀ ਗਈ ਸੀ। ਇਸ ਤਹਿਤ ਸਾਢੇ 17 ਤੋਂ 21 ਸਾਲ ਦੇ ਨੌਜਵਾਨਾਂ ਨੂੰ 4 ਸਾਲ ਲਈ ਭਰਤੀ ਕੀਤਾ ਜਾਂਦਾ ਸੀ, ਜਿਸ ਵਿੱਚੋਂ ਸਿਰਫ਼ 25 ਫੀਸਦੀ ਜਵਾਨਾਂ ਨੂੰ ਹੀ ਪੱਕੇ ਕਰਨ ਦੀ ਵਿਵਸਥਾ ਸੀ। ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਲਗਾਤਾਰ ਸਰਕਾਰ 'ਤੇ ਸਵਾਲ ਚੁੱਕ ਰਹੀਆਂ ਸਨ ਕਿ 4 ਸਾਲ ਬਾਅਦ ਬਾਹਰ ਹੋਣ ਵਾਲੇ 75 ਫੀਸਦੀ ਨੌਜਵਾਨਾਂ ਦਾ ਭਵਿੱਖ ਕੀ ਹੋਵੇਗਾ।

ਇਸ ਅੰਕ ਦੀਆਂ ਹੋਰ ਖ਼ਬਰਾਂ

ਅੰਮ੍ਰਿਤਸਰ ’ਚ ਕੌਮਾਂਤਰੀ ਡਰੱਗ ਨੈੱਟਵਰਕ ਦਾ ਪਰਦਾਫਾਸ਼, 36 ਕਿਲੋ ਹੈਰੋਇਨ ਬਰਾਮਦ, ਨਾਬਾਲਗ ਸਣੇ 4 ਗ੍ਰਿਫ਼ਤਾਰਪੜ੍ਹੋ →
ਆਮ ਆਦਮੀ ਪਾਰਟੀ ਦੇ ਹੁਸ਼ਿਆਰਪੁਰ ਤੋਂ ਕੁਲਜੀਤ ਸਿੰਘ ਬਜਵਾੜਾ ਨੇ ਦਿੱਤਾ ਅਸਤੀਫ਼ਾਪੜ੍ਹੋ →
ਕੈਨੇਡਾ ਦਾ ਵੀਜ਼ਾ ਦਿਵਾਉਣ ਦੇ ਨਾਂ ’ਤੇ ਵੱਡੀ ਠੱਗੀ, ਪਿਓ-ਪੁੱਤ ਖ਼ਿਲਾਫ਼ ਕੇਸ ਦਰਜਪੜ੍ਹੋ →
ਪੀ.ਜੀ.ਆਈ. ਵਿਖੇ ਪਰਵਿੰਦਰ ਝੋਟਾ ਦਾ ਪੋਸਟਮਾਰਟਮ ਕੀਤਾ ਗਿਆਪੜ੍ਹੋ →
ਪੰਜਾਬ ‘ਚ ਮੌਜੂਦਾ ਸਰਪੰਚ ਦੀ ਗੋਲੀ ਲੱਗਣ ਕਾਰਨ ਹੋਈ ਮੌਤਪੜ੍ਹੋ →
ਥਾਣਾ ਘੱਲ ਖੁਰਦ ’ਚ ਦੋ ਮੋਟਰਸਾਈਕਲਾਂ ਦੀ ਹੋਈ ਆਹਮੋ-ਸਾਹਮਣੇ ਟੱਕਰ, 1 ਵਿਅਕਤੀ ਦੀ ਹੋਈ ਮੌਤਪੜ੍ਹੋ →