📰 11/07/2026
ਦੇਸ਼📍 ਪੰਜਾਬ

ਭਾਰਤੀ ਹਵਾਈ ਸੈਨਾ ਨੇ ਰਚਿਆ ਇਤਿਹਾਸ; ਲੱਦਾਖ ਦੇ ਏਅਰਫੀਲਡ ਵਿੱਚ 13,629 ਫੁੱਟ ਦੀ ਉਚਾਈ 'ਤੇ ਕੀਤੀ ਲੈਂਡਿੰਗ

ਭਾਰਤੀ ਹਵਾਈ ਸੈਨਾ ਦੇ ਇੱਕ ਆਈ ਐੱਲ-76ਐੱਮ ਡੀ ਰਣਨੀਤਕ ਟਰਾਂਸਪੋਰਟ ਜਹਾਜ਼ ਨੇ ਨਿਓਮਾ ਵਿੱਚ ਸਫਲਤਾਪੂਰਵਕ ਲੈਂਡਿੰਗ ਕਰਕੇ ਇਤਿਹਾਸ ਰਚ ਦਿੱਤਾ ਹੈ। ਇਹ ਦੁਨੀਆ ਭਰ ਵਿੱਚ ਇਸ ਜਹਾਜ਼ ਦੁਆਰਾ ਕੀਤੀ ਗਈ ਹੁਣ ਤੱਕ ਦੀ ਸਭ ਤੋਂ ਵੱਧ ਉਚਾਈ ਵਾਲੀ ਲੈਂਡਿੰਗ ਹੈ।
ਭਾਰਤੀ ਹਵਾਈ ਸੈਨਾ ਨੇ ਰਚਿਆ ਇਤਿਹਾਸ; ਲੱਦਾਖ ਦੇ ਏਅਰਫੀਲਡ ਵਿੱਚ 13,629 ਫੁੱਟ ਦੀ ਉਚਾਈ 'ਤੇ ਕੀਤੀ ਲੈਂਡਿੰਗ

ਭਾਰਤੀ ਹਵਾਈ ਸੈਨਾ ਦੇ ਇੱਕ ਆਈ ਐੱਲ-76ਐੱਮ ਡੀ ਰਣਨੀਤਕ ਟਰਾਂਸਪੋਰਟ ਜਹਾਜ਼ ਨੇ ਨਿਓਮਾ ਵਿੱਚ ਸਫਲਤਾਪੂਰਵਕ ਲੈਂਡਿੰਗ ਕਰਕੇ ਇਤਿਹਾਸ ਰਚ ਦਿੱਤਾ ਹੈ। ਇਹ ਦੁਨੀਆ ਭਰ ਵਿੱਚ ਇਸ ਜਹਾਜ਼ ਦੁਆਰਾ ਕੀਤੀ ਗਈ ਹੁਣ ਤੱਕ ਦੀ ਸਭ ਤੋਂ ਵੱਧ ਉਚਾਈ ਵਾਲੀ ਲੈਂਡਿੰਗ ਹੈ।

ਹਵਾਈ ਸੈਨਾ ਨੇ ਸ਼ਨਿੱਚਰਵਾਰ ਨੂੰ ਕਿਹਾ, "ਇਹ ਜਹਾਜ਼ ਦੀ ਟਿਕਾਊ ਸਮਰੱਥਾ ਦਾ ਇੱਕ ਸ਼ਾਨਦਾਰ ਪ੍ਰਦਰਸ਼ਨ ਹੈ, ਜਿਸ ਦੇ ਪਿੱਛੇ ਇਸਦੇ ਚਾਲਕ ਦਲ (ਕਰੂ) ਦੀ ਬੇਮਿਸਾਲ ਮੁਹਾਰਤ ਅਤੇ ਪੇਸ਼ੇਵਰਤਾ ਸ਼ਾਮਲ ਹੈ।"

ਨਿਓਮਾ ਦੱਖਣੀ ਲੱਦਾਖ ਵਿੱਚ ਇੱਕ ਨਵਾਂ ਬਣਾਇਆ ਗਿਆ ਏਅਰਫੀਲਡ ਹੈ, ਜੋ ਕਿ ਅਸਲ ਕੰਟਰੋਲ ਰੇਖਾ ਤੋਂ ਸਿਰਫ 40 ਕਿਲੋਮੀਟਰ ਦੀ ਦੂਰੀ 'ਤੇ ਹੈ ਅਤੇ ਇਸਨੂੰ ਪਿਛਲੇ ਸਾਲ ਹੀ ਮੁਕੰਮਲ ਕੀਤਾ ਗਿਆ ਸੀ। ਪਹਿਲਾਂ ਇਹ ਇੱਕ ਕੱਚੀ ਹਵਾਈ ਪੱਟੀ ਸੀ ਜਿੱਥੇ ਆਮ ਤੌਰ 'ਤੇ ਵਰਗੇ ਰਣਨੀਤਕ ਟਰਾਂਸਪੋਰਟਰ ਅਤੇ ਹੈਲੀਕਾਪਟਰ ਆਉਂਦੇ ਸਨ। ਪਰ ਹੁਣ ਇਹ ਇੱਕ ਪੂਰਨ ਬੇਸ ਹੈ ਜੋ ਲੜਾਕੂ ਜਹਾਜ਼ਾਂ ਨੂੰ ਆਪਰੇਟ ਕਰਨ ਦੇ ਸਮਰੱਥ ਹੈ।

ਜਹਾਜ਼ਾਂ ਨੂੰ 1980 ਦੇ ਦਹਾਕੇ ਦੇ ਅੱਧ ਵਿੱਚ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ ਇਹ ਭਾਰੀ ਮਾਲ ਢੋਹਣ ਵਾਲੇ ਬੇੜੇ ਦਾ ਇੱਕ ਅਹਿਮ ਹਿੱਸਾ ਹਨ।

ਇਹ ਜਹਾਜ਼ ਲਗਪਗ 45 ਟਨ ਭਾਰ ਚੁੱਕ ਸਕਦੇ ਹਨ ਅਤੇ ਇਸ ਤੋਂ ਪਹਿਲਾਂ ਇਨ੍ਹਾਂ ਨੂੰ ਟੈਂਕ, ਬਖਤਰਬੰਦ ਵਾਹਨ ਅਤੇ ਭਾਰੀ ਉਪਕਰਣ ਲੱਦਾਖ ਦੇ ਨਾਲ-ਨਾਲ ਉੱਤਰ-ਪੂਰਬੀ ਖੇਤਰਾਂ ਵਿੱਚ ਪਹੁੰਚਾਉਣ ਲਈ ਤਾਇਨਾਤ ਕੀਤਾ ਜਾ ਚੁੱਕਾ ਹੈ।

ਲੱਦਾਖ ਦੇ ਲੇਹ ਅਤੇ ਥੋਇਸ ਲਈ ਲੌਜਿਸਟਿਕ ਮਿਸ਼ਨਾਂ 'ਤੇ ਨਿਯਮਿਤ ਤੌਰ 'ਤੇ ਉਡਾਣ ਭਰਦੇ ਹਨ। ਹਾਲ ਹੀ ਵਿੱਚ ਅੱਪਗ੍ਰੇਡ ਕੀਤੇ ਗਏ ਇਹ ਏਅਰਫੀਲਡ ਲਗਪਗ 10,000 ਫੁੱਟ ਦੀ ਉਚਾਈ 'ਤੇ ਸਥਿਤ ਹਨ। ਸ਼ਿਓਕ ਘਾਟੀ ਵਿੱਚ ਸਥਿਤ ਥੋਇਸ ਏਅਰਫੀਲਡ, ਸਿਆਚਿਨ ਵਿੱਚ ਚੱਲ ਰਹੇ ਅਪਰੇਸ਼ਨਾਂ ਦੀ ਸਹਾਇਤਾ ਲਈ ਬਹੁਤ ਮਹੱਤਵਪੂਰਨ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਅੰਮ੍ਰਿਤਸਰ ’ਚ ਕੌਮਾਂਤਰੀ ਡਰੱਗ ਨੈੱਟਵਰਕ ਦਾ ਪਰਦਾਫਾਸ਼, 36 ਕਿਲੋ ਹੈਰੋਇਨ ਬਰਾਮਦ, ਨਾਬਾਲਗ ਸਣੇ 4 ਗ੍ਰਿਫ਼ਤਾਰਪੜ੍ਹੋ →
ਆਮ ਆਦਮੀ ਪਾਰਟੀ ਦੇ ਹੁਸ਼ਿਆਰਪੁਰ ਤੋਂ ਕੁਲਜੀਤ ਸਿੰਘ ਬਜਵਾੜਾ ਨੇ ਦਿੱਤਾ ਅਸਤੀਫ਼ਾਪੜ੍ਹੋ →
ਕੈਨੇਡਾ ਦਾ ਵੀਜ਼ਾ ਦਿਵਾਉਣ ਦੇ ਨਾਂ ’ਤੇ ਵੱਡੀ ਠੱਗੀ, ਪਿਓ-ਪੁੱਤ ਖ਼ਿਲਾਫ਼ ਕੇਸ ਦਰਜਪੜ੍ਹੋ →
ਪੀ.ਜੀ.ਆਈ. ਵਿਖੇ ਪਰਵਿੰਦਰ ਝੋਟਾ ਦਾ ਪੋਸਟਮਾਰਟਮ ਕੀਤਾ ਗਿਆਪੜ੍ਹੋ →
ਪੰਜਾਬ ‘ਚ ਮੌਜੂਦਾ ਸਰਪੰਚ ਦੀ ਗੋਲੀ ਲੱਗਣ ਕਾਰਨ ਹੋਈ ਮੌਤਪੜ੍ਹੋ →
ਥਾਣਾ ਘੱਲ ਖੁਰਦ ’ਚ ਦੋ ਮੋਟਰਸਾਈਕਲਾਂ ਦੀ ਹੋਈ ਆਹਮੋ-ਸਾਹਮਣੇ ਟੱਕਰ, 1 ਵਿਅਕਤੀ ਦੀ ਹੋਈ ਮੌਤਪੜ੍ਹੋ →