📰 11/07/2026
ਦੇਸ਼📍 ਪੰਜਾਬ

ਅਮਰੀਕਾ ਵਿੱਚ ਹਿਰਾਸਤ 'ਚ ਲਿਆ ਗਿਆ ਲਾਰੈਂਸ ਬਿਸ਼ਨੋਈ ਦਾ ਕਰੀਬੀ 'ਹਰੀ ਬਾਕਸਰ

ਹਰਿਆਣਾ ਦੀ ਸਪੈਸ਼ਲ ਟਾਸਕ ਫੋਰਸ ਅਨੁਸਾਰ, ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਨੇ ਸ਼ਨਿੱਚਰਵਾਰ ਨੂੰ ਲਾਰੈਂਸ ਬਿਸ਼ਨੋਈ ਦੇ ਕਰੀਬੀ ਸਾਥੀ ਅਤੇ ਗੈਂਗਸਟਰ ਹਰੀ ਚੰਦ ਉਰਫ 'ਹਰੀ ਬਾਕਸਰ' ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਅਮਰੀਕਾ ਵਿੱਚ ਹਿਰਾਸਤ 'ਚ ਲਿਆ ਗਿਆ ਲਾਰੈਂਸ ਬਿਸ਼ਨੋਈ ਦਾ ਕਰੀਬੀ 'ਹਰੀ ਬਾਕਸਰ

ਹਰਿਆਣਾ ਦੀ ਸਪੈਸ਼ਲ ਟਾਸਕ ਫੋਰਸ ਅਨੁਸਾਰ, ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਨੇ ਸ਼ਨਿੱਚਰਵਾਰ ਨੂੰ ਲਾਰੈਂਸ ਬਿਸ਼ਨੋਈ ਦੇ ਕਰੀਬੀ ਸਾਥੀ ਅਤੇ ਗੈਂਗਸਟਰ ਹਰੀ ਚੰਦ ਉਰਫ 'ਹਰੀ ਬਾਕਸਰ' ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਉਸਨੂੰ ਭਾਰਤੀ ਏਜੰਸੀਆਂ ਤੋਂ ਮਿਲੀ ਇਨਪੁਟ ਤੋਂ ਬਾਅਦ ਫੜਿਆ ਗਿਆ ਹੈ। ਗਿਰਧਾਰੀ ਲਾਲ ਅਤੇ ਡਿੱਲੋ ਦੇਵੀ ਦਾ ਪੁੱਤਰ ਹਰੀ ਬਾਕਸਰ, ਰਾਜਸਥਾਨ ਦੇ ਕੋਟਪੂਤਲੀ-ਬਹਿਰੋੜ ਜ਼ਿਲ੍ਹੇ ਦੇ ਪਿੰਡ ਛਤਰਪੁਰਾ (ਥਾਣਾ ਬਾਸਦਿਆਲ) ਦਾ ਰਹਿਣ ਵਾਲਾ ਹੈ। ਰਾਜਸਥਾਨ ਵਿੱਚ ਮੁੱਕੇਬਾਜ਼ੀ (ਬਾਕਸਿੰਗ) ਨਾਲ ਜੁੜੇ ਹੋਣ ਅਤੇ ਕੋਚ ਵਜੋਂ ਕੰਮ ਕਰਨ ਵਾਲੇ ਹਰੀ ਦਾ ਅਪਰਾਧ ਦੀ ਦੁਨੀਆ ਨਾਲ ਪਹਿਲਾ ਵਾਹ 2010 ਵਿੱਚ ਪਿਆ ਸੀ, ਜਦੋਂ ਉਸਦੇ ਪਿੰਡ ਵਿੱਚ ਇੱਕ ਨਿੱਜੀ ਰੰਜਿਸ਼ ਦੇ ਚੱਲਦਿਆਂ ਉਸਦੇ ਖਿਲਾਫ ਮਾਮਲਾ ਦਰਜ ਹੋਇਆ ਸੀ।

2023 ਵਿੱਚ ਭਾਰਤ ਛੱਡਣ ਤੋਂ ਬਾਅਦ, ਉਹ ਲਾਰੈਂਸ ਬਿਸ਼ਨੋਈ ਗੈਂਗ ਦੇ ਕਰੀਬੀਆਂ ਦੇ ਸੰਪਰਕ ਵਿੱਚ ਆਇਆ ਅਤੇ ਇਸ ਗੈਂਗ ਦਾ ਸਰਗਰਮ ਮੈਂਬਰ ਬਣ ਗਿਆ। ਉਹ 25 ਅਪਰੈਲ 2023 ਨੂੰ ਦਿੱਲੀ ਹਵਾਈ ਅੱਡੇ ਤੋਂ ਸ਼ਾਰਜਾਹ (ਯੂ ਏ ਈ) ਲਈ ਫਲਾਈਟ ਲੈ ਕੇ ਭਾਰਤ ਤੋਂ ਫਰਾਰ ਹੋਇਆ ਸੀ।

ਭਾਰਤ ਛੱਡਣ ਤੋਂ ਬਾਅਦ, ਉਸਦੇ ਖਿਲਾਫ ਫਿਰੌਤੀ ਅਤੇ ਕਤਲ ਦੀ ਕੋਸ਼ਿਸ਼ ਦੇ ਸੱਤ ਮਾਮਲੇ ਦਰਜ ਹੋ ਚੁੱਕੇ ਹਨ। 2024 ਵਿੱਚ ਉਸਦੇ ਖਿਲਾਫ ਇੱਕ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਕੁੱਲ ਮਿਲਾ ਕੇ, ਉਹ ਆਪਣੇ ਖਿਲਾਫ ਦਰਜ 15 ਮਾਮਲਿਆਂ ਵਿੱਚ ਪੁਲੀਸ ਨੂੰ ਲੋੜੀਂਦਾ ਹੈ। ਉਹ ਹਰਿਆਣਾ, ਪੰਜਾਬ, ਦਿੱਲੀ, ਚੰਡੀਗੜ੍ਹ ਅਤੇ ਰਾਜਸਥਾਨ ਵਿੱਚ ਕਤਲ, ਟਾਰਗੇਟ ਕਿਲਿੰਗ (ਮਿੱਥ ਕੇ ਕਤਲ ਕਰਨ), ਕਤਲ ਦੀ ਕੋਸ਼ਿਸ਼ ਅਤੇ ਫਿਰੌਤੀ ਮੰਗਣ ਵਰਗੀਆਂ ਵਾਰਦਾਤਾਂ ਵਿੱਚ ਸ਼ਾਮਲ ਹੈ।

ਉਸਦਾ ਪਾਸਪੋਰਟ ਪਹਿਲਾਂ ਹੀ ਜ਼ਬਤ ਕੀਤਾ ਜਾ ਚੁੱਕਾ ਹੈ। ਹਰੀ ਬਾਕਸਰ ਦਾ ਨਾਮ ਇਸ ਸਾਲ 1 ਫਰਵਰੀ ਨੂੰ ਫਿਲਮ ਨਿਰਮਾਤਾ ਰੋਹਿਤ ਸ਼ੈੱਟੀ ਦੇ ਘਰ 'ਤੇ ਹੋਈ ਫਾਇਰਿੰਗ ਨਾਲ ਵੀ ਜੁੜਿਆ ਹੋਇਆ ਹੈ। ਫਾਇਰਿੰਗ ਤੋਂ ਕੁਝ ਘੰਟਿਆਂ ਬਾਅਦ, ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਹਮਣੇ ਆਈ ਸੀ ਜਿਸ ਵਿੱਚ ਹਰੀ ਬਾਕਸਰ ਅਤੇ ਹਰਮਨ ਸੰਧੂ ਦੇ ਨਾਵਾਂ ਦਾ ਜ਼ਿਕਰ ਸੀ। ਇਹ ਪੋਸਟ ਬਿਸ਼ਨੋਈ ਗੈਂਗ ਦੇ ਮੈਂਬਰਾਂ, ਸ਼ੁਭਮ ਲੋਨਕਰ ਅਤੇ ਆਰਜ਼ੂ ਬਿਸ਼ਨੋਈ ਵੱਲੋਂ ਸ਼ੇਅਰ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਸ਼ੁਭਮ ਲੋਨਕਰ ਐੱਨ ਸੀ ਪੀ ਨੇਤਾ ਬਾਬਾ ਸਿੱਦੀਕੀ ਕਤਲ ਕਾਂਡ ਵਿੱਚ ਵੀ ਇੱਕ ਮੁਲਜ਼ਮ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਅੰਮ੍ਰਿਤਸਰ ’ਚ ਕੌਮਾਂਤਰੀ ਡਰੱਗ ਨੈੱਟਵਰਕ ਦਾ ਪਰਦਾਫਾਸ਼, 36 ਕਿਲੋ ਹੈਰੋਇਨ ਬਰਾਮਦ, ਨਾਬਾਲਗ ਸਣੇ 4 ਗ੍ਰਿਫ਼ਤਾਰਪੜ੍ਹੋ →
ਆਮ ਆਦਮੀ ਪਾਰਟੀ ਦੇ ਹੁਸ਼ਿਆਰਪੁਰ ਤੋਂ ਕੁਲਜੀਤ ਸਿੰਘ ਬਜਵਾੜਾ ਨੇ ਦਿੱਤਾ ਅਸਤੀਫ਼ਾਪੜ੍ਹੋ →
ਕੈਨੇਡਾ ਦਾ ਵੀਜ਼ਾ ਦਿਵਾਉਣ ਦੇ ਨਾਂ ’ਤੇ ਵੱਡੀ ਠੱਗੀ, ਪਿਓ-ਪੁੱਤ ਖ਼ਿਲਾਫ਼ ਕੇਸ ਦਰਜਪੜ੍ਹੋ →
ਪੀ.ਜੀ.ਆਈ. ਵਿਖੇ ਪਰਵਿੰਦਰ ਝੋਟਾ ਦਾ ਪੋਸਟਮਾਰਟਮ ਕੀਤਾ ਗਿਆਪੜ੍ਹੋ →
ਪੰਜਾਬ ‘ਚ ਮੌਜੂਦਾ ਸਰਪੰਚ ਦੀ ਗੋਲੀ ਲੱਗਣ ਕਾਰਨ ਹੋਈ ਮੌਤਪੜ੍ਹੋ →
ਥਾਣਾ ਘੱਲ ਖੁਰਦ ’ਚ ਦੋ ਮੋਟਰਸਾਈਕਲਾਂ ਦੀ ਹੋਈ ਆਹਮੋ-ਸਾਹਮਣੇ ਟੱਕਰ, 1 ਵਿਅਕਤੀ ਦੀ ਹੋਈ ਮੌਤਪੜ੍ਹੋ →