📰 11/06/2026
ਮਨੋਰੰਜਨ📍 ਪੰਜਾਬ

ਰਾਮਾਇਣ: ਪਾਰਟ-1; ਪਹਿਲੇ ਦਿਨ ਕੀਤੀ 155 ਕਰੋੜ ਰੁਪਏ ਦੀ ਕਮਾਈ

ਹਿੰਦੂ ਮਿਥਿਹਾਸਕ ਮਹਾਕਾਵਿ ’ਤੇ ਆਧਾਰਿਤ ਫ਼ਿਲਮ "ਰਾਮਾਇਣ: ਪਾਰਟ ਵਨ" ਨੇ ਦੁਨੀਆ ਭਰ ਦੇ ਬਾਕਸ ਆਫ਼ਿਸ ’ਤੇ ਧਮਾਕੇਦਾਰ ਸ਼ੁਰੂਆਤ ਕੀਤੀ ਹੈ। ਫ਼ਿਲਮ ਦੇ ਨਿਰਮਾਤਾਵਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਫ਼ਿਲਮ ਨੇ ਆਪਣੇ ਰਿਲੀਜ਼ ਦੇ ਪਹਿਲੇ ਹੀ ਦਿਨ ਦੁਨੀਆ ਭਰ ਵਿੱਚੋਂ 155 ਕਰੋੜ ਰੁਪਏ ਦੀ ਗ੍ਰਾਸ ਕਮਾਈ ਕੀਤੀ ਹੈ।
ਰਾਮਾਇਣ: ਪਾਰਟ-1; ਪਹਿਲੇ ਦਿਨ ਕੀਤੀ 155 ਕਰੋੜ ਰੁਪਏ ਦੀ ਕਮਾਈ

ਹਿੰਦੂ ਮਿਥਿਹਾਸਕ ਮਹਾਕਾਵਿ ’ਤੇ ਆਧਾਰਿਤ ਫ਼ਿਲਮ "ਰਾਮਾਇਣ: ਪਾਰਟ ਵਨ" ਨੇ ਦੁਨੀਆ ਭਰ ਦੇ ਬਾਕਸ ਆਫ਼ਿਸ ’ਤੇ ਧਮਾਕੇਦਾਰ ਸ਼ੁਰੂਆਤ ਕੀਤੀ ਹੈ। ਫ਼ਿਲਮ ਦੇ ਨਿਰਮਾਤਾਵਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਫ਼ਿਲਮ ਨੇ ਆਪਣੇ ਰਿਲੀਜ਼ ਦੇ ਪਹਿਲੇ ਹੀ ਦਿਨ ਦੁਨੀਆ ਭਰ ਵਿੱਚੋਂ 155 ਕਰੋੜ ਰੁਪਏ ਦੀ ਗ੍ਰਾਸ ਕਮਾਈ ਕੀਤੀ ਹੈ।

ਨਿਤੇਸ਼ ਤਿਵਾੜੀ ਦੇ ਨਿਰਦੇਸ਼ਨ ਹੇਠ ਬਣੀ ਇਹ ਫ਼ਿਲਮ 5 ਨਵੰਬਰ ਨੂੰ ਦੁਨੀਆ ਭਰ ’ਚ ਰਿਲੀਜ਼ ਹੋਈ ਸੀ। ਫ਼ਿਲਮ ’ਚ ਰਣਬੀਰ ਕਪੂਰ ਨੇ ਭਗਵਾਨ ਰਾਮ, ਸਾਈ ਪੱਲਵੀ ਨੇ ਸੀਤਾ, ਯਸ਼ ਨੇ ਰਾਵਣ ਅਤੇ ਰਵੀ ਦੂਬੇ ਨੇ ਲਕਸ਼ਮਣ ਦੀ ਭੂਮਿਕਾ ਨਿਭਾਈ ਹੈ।

ਇੱਕ ਪ੍ਰੈੱਸ ਨੋਟ ਵਿੱਚ ਨਿਰਮਾਤਾਵਾਂ ਨੇ ਦੱਸਿਆ ਕਿ ਇਸ ਫ਼ਿਲਮ ਨੇ ਭਾਰਤੀ ਸਿਨੇਮਾ ਦੇ ਇਤਿਹਾਸ ਵਿੱਚ ਦੀਵਾਲੀ ਤੋਂ ਪਹਿਲਾਂ ਦੀ ਸਭ ਤੋਂ ਵੱਡੀ ਓਪਨਿੰਗ ਦਰਜ ਕੀਤੀ ਹੈ।

"ਗਲੋਬਲ ਬਾਕਸ ਆਫ਼ਿਸ ’ਚ ਸ਼ਾਨਦਾਰ ਸ਼ੁਰੂਆਤ ਕਰਦਿਆਂ 'ਰਾਮਾਇਣ' ਨੇ ਪਹਿਲੇ ਦਿਨ ਦੁਨੀਆ ਭਰ ਵਿੱਚੋਂ 155 ਕਰੋੜ ਰੁਪਏ ਦੀ ਰਿਕਾਰਡ ਕਮਾਈ ਕੀਤੀ ਹੈ, ਜੋ ਕਿ ਭਾਰਤੀ ਸਿਨੇਮਾ ਦੇ ਇਤਿਹਾਸ ਵਿੱਚ ਦੀਵਾਲੀ ਤੋਂ ਪਹਿਲਾਂ ਦੇ ਦਿਨਾਂ ਦੀ ਸਭ ਤੋਂ ਵੱਡੀ ਓਪਨਿੰਗ ਬਣ ਗਈ ਹੈ।"

ਨਿਰਮਾਤਾਵਾਂ ਨੇ ਇਸ ਸ਼ਾਨਦਾਰ ਆਗਾਜ਼ ਦਾ ਸਿਹਰਾ ਦਰਸ਼ਕਾਂ ਦੇ ਭਰਵੇਂ ਹੁੰਗਾਰੇ ਨੂੰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਦੀਵਾਲੀ ਤੋਂ ਪਹਿਲਾਂ ਦੇ ਦਿਨਾਂ ’ਚ ਤਿਉਹਾਰ ਦੀਆਂ ਤਿਆਰੀਆਂ ਅਤੇ ਆਵਾਜਾਈ ਕਾਰਨ ਸਿਨੇਮਾਘਰਾਂ ’ਚ ਭੀੜ ਘੱਟ ਹੁੰਦੀ ਹੈ, ਪਰ ਇਸ ਦੇ ਬਾਵਜੂਦ ਸਵੇਰ ਦੇ ਸ਼ੋਅਜ਼ ਤੋਂ ਹੀ ਸਿਨੇਮਾਘਰਾਂ ਵਿੱਚ ਦਰਸ਼ਕਾਂ ਦੀ ਭਾਰੀ ਗਿਣਤੀ ਦੇਖਣ ਨੂੰ ਮਿਲੀ।

"ਰਾਮਾਇਣ: ਪਾਰਟ ਵਨ" ਭਾਰਤੀ ਮਹਾਕਾਵਿ ਦੇ ਦੋ ਹਿੱਸਿਆਂ ਵਾਲੇ ਫ਼ਿਲਮੀ ਰੂਪਾਂਤਰਨ ਦੀ ਪਹਿਲੀ ਕਿਸ਼ਤ ਹੈ। ਇਸ ਦਾ ਨਿਰਮਾਣ ਨਮਿਤ ਮਲਹੋਤਰਾ ਦੇ 'ਪ੍ਰਾਈਮ ਫੋਕਸ ਸਟੂਡੀਓਜ਼' ਵੱਲੋਂ ਯਸ਼ ਦੇ 'ਮੌਨਸਟਰ ਮਾਈਂਡ ਕ੍ਰਿਏਸ਼ਨਜ਼' ਦੇ ਸਹਿਯੋਗ ਨਾਲ ਕੀਤਾ ਗਿਆ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਜਲੰਧਰ ‘ਚ ਟੈਕਸੀ ਤੇ ਤਿੰਨ-ਪਹੀਆ ਵਾਹਨ ਵਿਚਕਾਰ ਜ਼ਬਰਦਸਤ ਟੱਕਰਪੜ੍ਹੋ →
ਮੰਤਰੀ ਹਰਪਾਲ ਚੀਮਾ ਤੇ ਅਮਨਦੀਪ ਕੌਰ ਦੀ ਪ੍ਰੈੱਸ ਕਾਨਫ਼ਰੰਸ, ਈਡੀ ਰਾਹੀਂ ਦਬਾਅ ਬਣਾਉਣ ਦੀ ਕੋਸ਼ਿਸ਼; ਭਾਜਪਾ ‘ਤੇ ਲਾਏ ਗੰਭੀਰ ਦੋਸ਼ਪੜ੍ਹੋ →
ਵਾਲੀਬਾਲ ਖੇਡ ਕੇ ਘਰ ਪਰਤ ਰਹੇ ਨੌਜਵਾਨਾਂ ‘ਤੇ ਸਰਪੰਚ ਦੇ ਪੁੱਤਰ ਨੇ ਚਲਾਈਆਂ ਗੋਲੀਆਂਪੜ੍ਹੋ →
ਤਿਉਹਾਰੀ ਸੀਜ਼ਨ ਦੌਰਾਨ ਰੇਲ ਯਾਤਰੀਆਂ ਲਈ ਵੱਡੀ ਰਾਹਤਪੜ੍ਹੋ →
ਧਨਤੇਰਸ ‘ਤੇ ਭਾਂਡੇ, ਝਾੜੂ, ਜਾਂ ਧਨੀਆ ਖਰੀਦਿਆ ਹੈ? ਘਰ ਲਿਆਉਂਦੇ ਹੀ ਸਭ ਤੋਂ ਪਹਿਲਾਂ ਕਰੋ ਇਹ ਕੰਮਪੜ੍ਹੋ →
ਬੇਕਾਬੂ ਹੋਈ ਪੀਆਰਟੀਸੀ ਬੱਸ ਨੇ ਮਚਾਈ ਤਬਾਹੀਪੜ੍ਹੋ →