📰 11/06/2026
ਪੰਜਾਬ📍 ਪੰਜਾਬ

ਲੁਧਿਆਣਾ ਦੇ ਪੈਟਰੋਲ ਪੰਪ ‘ਤੇ ਸਕੂਟੀ ਅੱਗ ਦੇ ਗੋਲੇ ‘ਚ ਹੋਈ ਤਬਦੀਲ

ਲੁਧਿਆਣਾ: ਫਿਰੋਜ਼ਪੁਰ ਰੋਡ ‘ਤੇ ਅਗਰ ਨਗਰ ਨੇੜੇ ਸਥਿਤ ਭਾਰਤ ਪੈਟਰੋਲਿਅਮ ਦੇ ਇੱਕ ਪੈਟਰੋਲ ਪੰਪ ‘ਤੇ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ। ਘਟਨਾ ਉਦੋਂ ਵਾਪਰੀ ਜਦੋਂ ਇੱਕ ਸਬਜ਼ੀ ਵਿਕਰੇਤਾ ਆਪਣੀ ਸਕੂਟੀ ਤੇਲ ਭਰਾਉਣ ਲਈ ਪੰਪ ‘ਤੇ ਲੈ ਕੇ ਆਇਆ, ਪਰ ਅਚਾਨਕ ਉਸ ਨੂੰ ਅੱਗ ਲੱਗ ਗਈ।
ਲੁਧਿਆਣਾ ਦੇ ਪੈਟਰੋਲ ਪੰਪ ‘ਤੇ ਸਕੂਟੀ ਅੱਗ ਦੇ ਗੋਲੇ ‘ਚ ਹੋਈ ਤਬਦੀਲ

ਲੁਧਿਆਣਾ: ਫਿਰੋਜ਼ਪੁਰ ਰੋਡ ‘ਤੇ ਅਗਰ ਨਗਰ ਨੇੜੇ ਸਥਿਤ ਭਾਰਤ ਪੈਟਰੋਲਿਅਮ ਦੇ ਇੱਕ ਪੈਟਰੋਲ ਪੰਪ ‘ਤੇ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ। ਘਟਨਾ ਉਦੋਂ ਵਾਪਰੀ ਜਦੋਂ ਇੱਕ ਸਬਜ਼ੀ ਵਿਕਰੇਤਾ ਆਪਣੀ ਸਕੂਟੀ ਤੇਲ ਭਰਾਉਣ ਲਈ ਪੰਪ ‘ਤੇ ਲੈ ਕੇ ਆਇਆ, ਪਰ ਅਚਾਨਕ ਉਸ ਨੂੰ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਸਕੂਟੀ ‘ਤੇ ਪਲਾਸਟਿਕ ਦੇ ਥੈਲਿਆਂ ਵਿੱਚ ਸਬਜ਼ੀਆਂ ਲੱਦੀਆਂ ਹੋਈਆਂ ਸਨ। ਅੱਗ ਲੱਗਣ ਦਾ ਕਾਰਨ ਸਕੂਟੀ ਦੇ ਐਗਜ਼ੌਸਟ (ਸਾਈਲੈਂਸਰ) ਦਾ ਬਹੁਤ ਜ਼ਿਆਦਾ ਗਰਮ ਹੋਣਾ ਦੱਸਿਆ ਜਾ ਰਿਹਾ ਹੈ।

ਅੱਗ ਇੰਨੀ ਭਿਆਨਕ ਸੀ ਕਿ ਪੈਟਰੋਲ ਪੰਪ ਦੇ ਕਰਮਚਾਰੀਆਂ ਨੂੰ ਤੁਰੰਤ ਹਰਕਤ ਵਿੱਚ ਆਉਣਾ ਪਿਆ ਅਤੇ ਉਨ੍ਹਾਂ ਨੇ ਅੱਗ ਬੁਝਾਉਣ ਵਾਲੇ ਯੰਤਰਾਂ ਦੀ ਵਰਤੋਂ ਕਰਕੇ ਅੱਗ ‘ਤੇ ਕਾਬੂ ਪਾਇਆ। ਇਹ ਅੱਗ ਜ਼ਮੀਨਦੋਜ਼ ਬਣੇ ਪੈਟਰੋਲ ਦੇ ਇੱਕ ਵੱਡੇ ਸਟੋਰੇਜ ਟੈਂਕ ਦੇ ਬਿਲਕੁਲ ਨੇੜੇ ਲੱਗੀ ਸੀ, ਜਿਸ ਕਾਰਨ ਇੱਕ ਵੱਡੀ ਤਬਾਹੀ ਹੋਣੋਂ ਬਚ ਗਈ। ਘਟਨਾ ਵਾਲੀ ਥਾਂ ‘ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਜਲੰਧਰ ‘ਚ ਟੈਕਸੀ ਤੇ ਤਿੰਨ-ਪਹੀਆ ਵਾਹਨ ਵਿਚਕਾਰ ਜ਼ਬਰਦਸਤ ਟੱਕਰਪੜ੍ਹੋ →
ਮੰਤਰੀ ਹਰਪਾਲ ਚੀਮਾ ਤੇ ਅਮਨਦੀਪ ਕੌਰ ਦੀ ਪ੍ਰੈੱਸ ਕਾਨਫ਼ਰੰਸ, ਈਡੀ ਰਾਹੀਂ ਦਬਾਅ ਬਣਾਉਣ ਦੀ ਕੋਸ਼ਿਸ਼; ਭਾਜਪਾ ‘ਤੇ ਲਾਏ ਗੰਭੀਰ ਦੋਸ਼ਪੜ੍ਹੋ →
ਵਾਲੀਬਾਲ ਖੇਡ ਕੇ ਘਰ ਪਰਤ ਰਹੇ ਨੌਜਵਾਨਾਂ ‘ਤੇ ਸਰਪੰਚ ਦੇ ਪੁੱਤਰ ਨੇ ਚਲਾਈਆਂ ਗੋਲੀਆਂਪੜ੍ਹੋ →
ਤਿਉਹਾਰੀ ਸੀਜ਼ਨ ਦੌਰਾਨ ਰੇਲ ਯਾਤਰੀਆਂ ਲਈ ਵੱਡੀ ਰਾਹਤਪੜ੍ਹੋ →
ਧਨਤੇਰਸ ‘ਤੇ ਭਾਂਡੇ, ਝਾੜੂ, ਜਾਂ ਧਨੀਆ ਖਰੀਦਿਆ ਹੈ? ਘਰ ਲਿਆਉਂਦੇ ਹੀ ਸਭ ਤੋਂ ਪਹਿਲਾਂ ਕਰੋ ਇਹ ਕੰਮਪੜ੍ਹੋ →
ਬੇਕਾਬੂ ਹੋਈ ਪੀਆਰਟੀਸੀ ਬੱਸ ਨੇ ਮਚਾਈ ਤਬਾਹੀਪੜ੍ਹੋ →