📰 11/06/2026
ਪੰਜਾਬ📍 ਪੰਜਾਬ

ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਗ੍ਰੇਟਰ ਨੋਇਡਾ ਵੈਸਟ ’ਚ ਸਥਿਤ ਗੌਰ ਸਿਟੀ ਮਾਲ ’ਚ ਲੱਗੀ ਭਿਆਨਕ ਅੱਗ

ਗ੍ਰੇਟਰ ਨੋਇਡਾ: ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਗ੍ਰੇਟਰ ਨੋਇਡਾ ਵੈਸਟ ਵਿੱਚ ਸਥਿਤ ਗੌਰ ਸਿਟੀ ਮਾਲ ਵਿੱਚ ਅੱਜ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।
ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਗ੍ਰੇਟਰ ਨੋਇਡਾ ਵੈਸਟ ’ਚ ਸਥਿਤ ਗੌਰ ਸਿਟੀ ਮਾਲ ’ਚ ਲੱਗੀ ਭਿਆਨਕ ਅੱਗ

ਗ੍ਰੇਟਰ ਨੋਇਡਾ: ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਗ੍ਰੇਟਰ ਨੋਇਡਾ ਵੈਸਟ ਵਿੱਚ ਸਥਿਤ ਗੌਰ ਸਿਟੀ ਮਾਲ ਵਿੱਚ ਅੱਜ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ‘ਤੇ ਪਹੁੰਚ ਗਈ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ ‘ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਜਾਨੀ ਨੁਕਸਾਨ ਦੀ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਧਨਤੇਰਸ ਦਾ ਦਿਨ ਹੋਣ ਕਾਰਨ ਮਾਲ ‘ਚ ਭਾਰੀ ਭੀੜ ਸੀ।

ਸ਼ੁੱਕਰਵਾਰ ਨੂੰ ਧਨਤੇਰਸ ਹੋਣ ਕਰਕੇ, ਗੌਰ ਸਿਟੀ ਮਾਲ ਵਿਖੇ ਸਵੇਰ ਤੋਂ ਹੀ ਖਰੀਦਦਾਰੀ ਦੇ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ। ਇਸ ਦੌਰਾਨ, ਅਚਾਨਕ ਮਾਲ ਵਿੱਚ ਅੱਗ ਲੱਗਣ ਕਾਰਨ ਲੋਕਾਂ ਵਿੱਚ ਹਫੜਾ-ਤਫੜੀ ਦਾ ਮਾਹੌਲ ਬਣ ਗਿਆ। ਲੋਕ ਆਪਣੀ ਜਾਨ ਬਚਾਉਣ ਲਈ ਭੱਜਣ ਲੱਗੇ। ਹਾਲਾਂਕਿ, ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ ਹੈ। ਇਸ ਦੌਰਾਨ, ਫਾਇਰ ਬ੍ਰਿਗੇਡ ਅੱਗ ‘ਤੇ ਕਾਬੂ ਪਾਉਣ ਵਿੱਚ ਰੁੱਝੀ ਹੋਈ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਜਲੰਧਰ ‘ਚ ਟੈਕਸੀ ਤੇ ਤਿੰਨ-ਪਹੀਆ ਵਾਹਨ ਵਿਚਕਾਰ ਜ਼ਬਰਦਸਤ ਟੱਕਰਪੜ੍ਹੋ →
ਮੰਤਰੀ ਹਰਪਾਲ ਚੀਮਾ ਤੇ ਅਮਨਦੀਪ ਕੌਰ ਦੀ ਪ੍ਰੈੱਸ ਕਾਨਫ਼ਰੰਸ, ਈਡੀ ਰਾਹੀਂ ਦਬਾਅ ਬਣਾਉਣ ਦੀ ਕੋਸ਼ਿਸ਼; ਭਾਜਪਾ ‘ਤੇ ਲਾਏ ਗੰਭੀਰ ਦੋਸ਼ਪੜ੍ਹੋ →
ਵਾਲੀਬਾਲ ਖੇਡ ਕੇ ਘਰ ਪਰਤ ਰਹੇ ਨੌਜਵਾਨਾਂ ‘ਤੇ ਸਰਪੰਚ ਦੇ ਪੁੱਤਰ ਨੇ ਚਲਾਈਆਂ ਗੋਲੀਆਂਪੜ੍ਹੋ →
ਤਿਉਹਾਰੀ ਸੀਜ਼ਨ ਦੌਰਾਨ ਰੇਲ ਯਾਤਰੀਆਂ ਲਈ ਵੱਡੀ ਰਾਹਤਪੜ੍ਹੋ →
ਧਨਤੇਰਸ ‘ਤੇ ਭਾਂਡੇ, ਝਾੜੂ, ਜਾਂ ਧਨੀਆ ਖਰੀਦਿਆ ਹੈ? ਘਰ ਲਿਆਉਂਦੇ ਹੀ ਸਭ ਤੋਂ ਪਹਿਲਾਂ ਕਰੋ ਇਹ ਕੰਮਪੜ੍ਹੋ →
ਬੇਕਾਬੂ ਹੋਈ ਪੀਆਰਟੀਸੀ ਬੱਸ ਨੇ ਮਚਾਈ ਤਬਾਹੀਪੜ੍ਹੋ →