📰 10/23/2026
ਵਿਦੇਸ਼📍 ਪੰਜਾਬ

ਕਾਰਗਿਲ 'ਚ ਆਪਣੇ ਹੀ ਸੈਨਿਕਾਂ ਦੀਆਂ ਲਾਸ਼ਾਂ ਲੈਣ ਤੋਂ ਇਨਕਾਰ ਕੀਤਾ ਸੀ’, ਭਾਰਤ ਨੇ ਪਾਕਿਸਤਾਨ ਨੂੰ ਚੇਤੇ ਕਰਵਾਇਆ ਇਤਿਹਾਸ, ਦਾਊਦ 'ਤੇ ਵੀ ਘੇਰਿਆ

ਅੱਤਵਾਦ, ਧਾਰਮਿਕ ਆਜ਼ਾਦੀ ਅਤੇ ਘੱਟ ਗਿਣਤੀਆਂ ਦੇ ਅਧਿਕਾਰਾਂ ਵਰਗੇ ਮੁੱਦਿਆਂ ’ਤੇ ਪਾਕਿਸਤਾਨ ਦੇ ਦੋਹਰੇ ਮਾਪਦੰਡ ਇੱਕ ਵਾਰ ਫਿਰ ਚਰਚਾ ਵਿੱਚ ਆ ਗਏ ਹਨ।
ਕਾਰਗਿਲ 'ਚ ਆਪਣੇ ਹੀ ਸੈਨਿਕਾਂ ਦੀਆਂ ਲਾਸ਼ਾਂ ਲੈਣ ਤੋਂ ਇਨਕਾਰ ਕੀਤਾ ਸੀ’, ਭਾਰਤ ਨੇ ਪਾਕਿਸਤਾਨ ਨੂੰ ਚੇਤੇ ਕਰਵਾਇਆ ਇਤਿਹਾਸ, ਦਾਊਦ 'ਤੇ ਵੀ ਘੇਰਿਆ

ਅੱਤਵਾਦ, ਧਾਰਮਿਕ ਆਜ਼ਾਦੀ ਅਤੇ ਘੱਟ ਗਿਣਤੀਆਂ ਦੇ ਅਧਿਕਾਰਾਂ ਵਰਗੇ ਮੁੱਦਿਆਂ ’ਤੇ ਪਾਕਿਸਤਾਨ ਦੇ ਦੋਹਰੇ ਮਾਪਦੰਡ ਇੱਕ ਵਾਰ ਫਿਰ ਚਰਚਾ ਵਿੱਚ ਆ ਗਏ ਹਨ। ਭਾਰਤ ਨੇ ਅੰਤਰਰਾਸ਼ਟਰੀ ਭਾਈਚਾਰੇ ਸਾਹਮਣੇ ਤੱਥ ਅਤੇ ਸਬੂਤ ਪੇਸ਼ ਕਰਦਿਆਂ ਮੁੜ ਕਿਹਾ ਹੈ ਕਿ ਪਾਕਿਸਤਾਨ ਨੂੰ ਭਾਰਤ ਦੇ ਜੰਮੂ-ਕਸ਼ਮੀਰ ਅਤੇ ਉਸ ਦੇ ਅੰਦਰੂਨੀ ਮਾਮਲਿਆਂ ਬਾਰੇ ਟਿੱਪਣੀ ਕਰਨ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ।

“ਇਹ ਬਹੁਤ ਵੱਡਾ ਵਿਰੋਧਾਭਾਸ ਹੈ ਕਿ ਜਿਹੜਾ ਦੇਸ਼ 1999 ਵਿੱਚ ਕਾਰਗਿਲ ਦੀ ਜੰਗ ਦੌਰਾਨ ਮਾਰੇ ਗਏ ਆਪਣੇ ਹੀ ਸੈਨਿਕਾਂ ਦੀਆਂ ਲਾਸ਼ਾਂ ਲੈਣ ਲਈ ਵੀ ਤਿਆਰ ਨਹੀਂ ਸੀ, ਧਾਰਮਿਕ ਆਜ਼ਾਦੀ ਅਤੇ ਦਫ਼ਨਾਉਣ ਦੀਆਂ ਰੀਤਾਂ ਬਾਰੇ ਇੰਨੇ ਜੋਸ਼ ਨਾਲ ਗੱਲ ਕਰ ਰਿਹਾ ਹੈ। ਮੈਂ ਉਨ੍ਹਾਂ ਨੂੰ ਯਾਦ ਕਰਵਾਉਣਾ ਚਾਹੁੰਦੀ ਹਾਂ ਕਿ ਭਾਰਤੀ ਫ਼ੌਜ ਨੇ ਹੀ ਕਈ ਪਾਕਿਸਤਾਨੀ ਸੈਨਿਕਾਂ ਨੂੰ ਪੂਰੇ ਫ਼ੌਜੀ ਸਨਮਾਨ ਨਾਲ ਅਤੇ ਇਸਲਾਮੀ ਰੀਤੀ-ਰਿਵਾਜਾਂ ਅਨੁਸਾਰ ਦਫ਼ਨਾਇਆ ਸੀ।”

ਉਨ੍ਹਾਂ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਵਿਸ਼ੇਸ਼ ਰਿਪੋਰਟਰ ਦੀ ਰਿਪੋਰਟ ਵਿੱਚ ਕਈ ਅਹਿਮ ਤੱਥਾਂ ਨੂੰ ਸ਼ਾਮਲ ਹੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ, “ਪਾਕਿਸਤਾਨ ਨੂੰ ਭਾਰਤੀ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿੱਚ ਵਾਪਰ ਰਹੀਆਂ ਘਟਨਾਵਾਂ ਵਿੱਚ ਜਿੰਨੀ ਡੂੰਘੀ ਦਿਲਚਸਪੀ ਹੈ, ਉਸ ਨੂੰ ਅਸਲ ਵਿੱਚ ਉਨ੍ਹਾਂ ਇਲਾਕਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ, ਜਿਹੜੇ ਉਸ ਦੇ ਨਾਜਾਇਜ਼ ਕਬਜ਼ੇ ਹੇਠ ਹਨ, ਜਿਵੇਂ ਰਾਵਲਕੋਟ। ਪਾਕਿਸਤਾਨ ਵਿੱਚ ਕਈ ਘੱਟ ਗਿਣਤੀ ਭਾਈਚਾਰਿਆਂ ਦੀ ਆਬਾਦੀ ਘਟ ਰਹੀ ਹੈ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਲਗਾਤਾਰ ਉਲੰਘਣਾ ਹੋ ਰਹੀ ਹੈ। ਜਿਹੜਾ ਦੇਸ਼ ਆਪਣੀਆਂ ਹੀ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਨਹੀਂ ਬਣਾ ਸਕਦਾ, ਉਸ ਨੂੰ ਭਾਰਤ ਨੂੰ ਨਸੀਹਤ ਦੇਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ।”

ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਵੀ ਭਾਰਤ ਨੇ ਸੰਯੁਕਤ ਰਾਸ਼ਟਰ ਦੇ ਅੱਤਵਾਦ ਵਿਰੋਧੀ ਅਤੇ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਵਿਸ਼ੇਸ਼ ਰਿਪੋਰਟਰ ਦੀ ਇੱਕ ਰਿਪੋਰਟ ਵਿੱਚ ਮੌਜੂਦ ਗੰਭੀਰ ਤੱਥਾਤਮਕ ਗ਼ਲਤੀਆਂ ਵੱਲ ਧਿਆਨ ਦਿਵਾਇਆ ਸੀ। ਭਾਰਤ ਨੇ ਗ਼ਲਤ ਜਾਣਕਾਰੀ ਪੇਸ਼ ਕਰਨ ਲਈ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ ਸੀ। ਭਾਰਤ ਵਿਰੁੱਧ ਪਾਕਿਸਤਾਨ ਦੇ ਬਿਰਤਾਂਤ ਨੂੰ ਲੈ ਕੇ ਕਥਿਤ ਤੌਰ ’ਤੇ ਤੱਥਾਂ ਨੂੰ ਚੋਣਵੇਂ ਢੰਗ ਨਾਲ ਨਜ਼ਰਅੰਦਾਜ਼ ਕਰਨ ਦੇ ਰਵੱਈਏ ਦਾ ਜਵਾਬ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੇ ਪਹਿਲੇ ਸਕੱਤਰ ਰਘੂ ਪੁਰੀ ਨੇ ਦਿੱਤਾ। ਪੁਰੀ ਨੇ ਕਿਹਾ, “ਇਹ ਵਿਅਕਤੀ (ਦਾਊਦ ਇਬਰਾਹਿਮ) 2003 ਵਿੱਚ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਤੋਂ ਕਾਫ਼ੀ ਪਹਿਲਾਂ ਹੀ ਭਾਰਤ ਤੋਂ ਫ਼ਰਾਰ ਹੋ ਗਿਆ ਸੀ। ਇਸ ਦੌਰਾਨ ਕਿਸੇ ਹੋਰ ਦੇਸ਼ ਵਿੱਚ ਰਹਿੰਦਿਆਂ ਉਸ ਨੂੰ ਅਲ-ਕਾਇਦਾ ਅਤੇ ਓਸਾਮਾ ਬਿਨ ਲਾਦੇਨ ਨਾਲ ਸਬੰਧਾਂ ਕਾਰਨ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ।” ਇੱਥੇ ਪੁਰੀ ਦਾ ਇਸ਼ਾਰਾ ਸਪੱਸ਼ਟ ਤੌਰ ’ਤੇ ਪਾਕਿਸਤਾਨ ਵੱਲ ਸੀ। ਪੁਰੀ ਨੇ ਅੱਗੇ ਕਿਹਾ, “ਅੱਜ ਵੀ ਉਹ ਮੇਰੇ ਦੇਸ਼ ਵਿੱਚ ਲੋੜੀਂਦਾ ਅਪਰਾਧੀ ਹੈ। ਸੰਯੁਕਤ ਰਾਸ਼ਟਰ ਦੀ ਸੂਚੀ ਮੁਤਾਬਕ, ਉਹ ਉਸੇ ਦੇਸ਼ ਵਿੱਚ ਰਹਿੰਦਾ ਹੈ, ਜਿੱਥੇ ਓਸਾਮਾ ਬਿਨ ਲਾਦੇਨ ਮਿਲਿਆ ਸੀ ਅਤੇ ਮਾਰਿਆ ਗਿਆ ਸੀ।”

ਕੋਵਿਡ-19 ਮਹਾਮਾਰੀ ਦੌਰਾਨ ਹੋਈਆਂ ਮੌਤਾਂ ਦਾ ਹਵਾਲਾ ਦਿੰਦਿਆਂ ਮੰਗਲਾਨੰਦਨ ਨੇ ਸਵਾਲ ਕੀਤਾ ਕਿ ਵਿਸ਼ੇਸ਼ ਰਿਪੋਰਟਰ ਦੀ ਰਿਪੋਰਟ ਵਿੱਚ ਵਿਕਸਿਤ ਦੇਸ਼ਾਂ ਦੇ ਹਾਲਾਤਾਂ ਦਾ ਜ਼ਿਕਰ ਕਿਉਂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ, “ਪ੍ਰਧਾਨ ਮਹੋਦਯ, ਰਿਪੋਰਟ ਮੁਤਾਬਕ ਕੋਵਿਡ-19 ਦੌਰਾਨ ਵਿਤਕਰੇ ਅਤੇ ਗ਼ਲਤ ਰਵਾਇਤਾਂ ਕਥਿਤ ਤੌਰ ’ਤੇ ਸਿਰਫ਼ ਗਲੋਬਲ ਸਾਊਥ ਵਿੱਚ ਹੀ ਹੋਈਆਂ। ਵਿਕਸਿਤ ਦੇਸ਼ਾਂ ਵਿੱਚ ਵੀ ਅਜਿਹੇ ਦੁਖਦਾਈ ਹਾਲਾਤ ਸਨ। ਉਨ੍ਹਾਂ ਦਾ ਜ਼ਿਕਰ ਨਾ ਕਰਕੇ ਇਸ ਰਿਪੋਰਟ ਨੂੰ ਕੀ ਲਾਭ ਮਿਲਦਾ ਹੈ?”

ਇਸ ਅੰਕ ਦੀਆਂ ਹੋਰ ਖ਼ਬਰਾਂ

ਪੰਜਾਬ ਵਿਧਾਨ ਸਭਾ ’ਚ ਐਸਆਈਆਰ ਖ਼ਿਲਾਫ਼ ਮਤਾ ਪਾਸ, ਸੀਐਮ ਮਾਨ ਬੋਲੇ- ਪਹਿਲਾਂ ਲੋਕ ਸਰਕਾਰਾਂ ਚੁਣਦੇ ਸਨ, ਹੁਣ ਸਰਕਾਰਾਂ ਵੋਟਰ ਚੁਣ ਰਹੀਆਂਪੜ੍ਹੋ →
ਅੰਮ੍ਰਿਤਸਰ: ਬੀਐੱਸਐੱਫ ਵੱਲੋਂ 6.581 ਕਿਲੋ ਹੈਰੋਇਨ ਤੇ ਪੈਕਿੰਗ ਸਮੱਗਰੀ ਬਰਾਮਦਪੜ੍ਹੋ →
ਅਕਾਲੀ ਦਲ ਦੀ ਵਿਚਾਰਧਾਰਾ ਨਾਲ ਸਹਿਮਤ ਧਿਰਾਂ ਨਾਲ ਗੱਠਜੋੜ ਲਈ ਤਿਆਰ: ਸੁਖਬੀਰ ਬਾਦਲਪੜ੍ਹੋ →
ਐੱਸਐੱਸਐੱਫ ਦੇ ਮੁਲਾਜ਼ਮਾਂ ਖ਼ਿਲਾਫ਼ ਕਥਿਤ ਵਸੂਲੀ ਦੇ ਗੰਭੀਰ ਦੋਸ਼, ਚੈਕਿੰਗ ਦੇ ਨਾਂ ’ਤੇ ਨੌਜਵਾਨਾਂ ਨੂੰ ਡਰਾ ਕੇ ਪੈਸੇ ਵਸੂਲਣ ਦਾ ਇਲਜ਼ਾਮਪੜ੍ਹੋ →
ਭਾਜਪਾ ਆਗੂ ਗੌਰਵ ਕੱਕੜ ਤੇ ਰਾਕੇਸ਼ ਗਰਗ ਦਾ ਸਵਾਗਤਪੜ੍ਹੋ →
ਝੋਟਾ ਕਤਲ ਮਾਮਲਾ: 11 ਦਿਨਾਂ ਬਾਅਦ ਵੀ ਪੋਸਟਮਾਰਟਮ ਨਹੀਂ, ਮੰਗਾਂ ਪੂਰੀਆਂ ਹੋਣ ਤੱਕ ਨਹੀਂ ਹੋਵੇਗਾ ਸਸਕਾਰਪੜ੍ਹੋ →