ਤੁਰਕੀ: ਖਾਨ ਧਮਾਕੇ 'ਚ ਦੋ ਮਜ਼ਦੂਰਾਂ ਦੀ ਮੌਤ, ਪੰਜ ਜ਼ਖਮੀ; ਅੰਦਰ ਫਸੇ ਕਰਮਚਾਰੀ ਨੂੰ ਬਚਾਉਣ ਲਈ ਰੈਸਕਿਊ ਆਪ੍ਰੇਸ਼ਨ ਜਾਰੀ

ਇੱਕ ਅਧਿਕਾਰੀ ਨੇ ਦੱਸਿਆ ਕਿ ਤੁਰਕੀ ਵਿੱਚ ਖਾਣ ਅੰਦਰ ਧਮਾਕਾ ਹੋਣ ਕਾਰਨ ਉੱਥੇ ਕੰਮ ਕਰ ਰਹੇ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਪੰਜ ਹੋਰ ਮਜ਼ਦੂਰ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਉੱਤਰੀ ਤੁਰਕੀ ਵਿੱਚ ਸ਼ੁੱਕਰਵਾਰ ਨੂੰ ਖਾਣ ਵਿੱਚ ਹੋਏ ਹਾਦਸੇ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ। ਖਾਣ ਦੇ ਅੰਦਰ ਫਸੇ ਇੱਕ ਮਜ਼ਦੂਰ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਬਚਾਅ ਕਰਮਚਾਰੀ ਜੁਟੇ ਹੋਏ ਹਨ। ਮੈਡੀਕਲ ਟੀਮਾਂ ਅਤੇ ਬਚਾਅ ਕਰਮਚਾਰੀ ਮੌਕੇ ’ਤੇ ਤਾਇਨਾਤ ਹਨ।
ਅੰਦਰ ਫਸੇ ਮਜ਼ਦੂਰ ਨੂੰ ਬਚਾਉਣ ਦੀ ਕੋਸ਼ਿਸ਼ ਜਾਰੀ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਕਾਰਨ ਇੱਕ ਮਜ਼ਦੂਰ ਖਾਣ ਦੇ ਅੰਦਰ ਹੀ ਫਸ ਗਿਆ ਹੈ। ਬਚਾਅ ਕਰਮਚਾਰੀ ਉਸ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ।
ਖਾਣ ਵਿੱਚ ਧਮਾਕਾ ਹੋਣ ਤੋਂ ਬਾਅਦ ਆਕਸੀਜਨ ਦੀ ਸਪਲਾਈ ਜਾਰੀ ਰੱਖਣਾ ਸਭ ਤੋਂ ਵੱਡੀ ਚੁਣੌਤੀ ਹੁੰਦੀ ਹੈ। ਇਸ ਲਈ ਰਾਹਤ ਅਤੇ ਬਚਾਅ ਕਾਰਜ ਤੇਜ਼ੀ ਨਾਲ ਚਲਾਏ ਜਾ ਰਹੇ ਹਨ। ਧਮਾਕੇ ਦਾ ਕਾਰਨ ਸਪੱਸ਼ਟ ਨਹੀਂ
ਫਿਲਹਾਲ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਹ ਹਾਦਸਾ ਕਾਲੇ ਸਾਗਰ ਦੇ ਤੱਟੀ ਸੂਬੇ ਜ਼ੋਂਗੁਲਦਾਕ ਦੇ ਕਿਲਿਮਲੀ ਸ਼ਹਿਰ ਵਿੱਚ ਵਾਪਰਿਆ। ਘਟਨਾ ਸਥਾਨ ’ਤੇ ਮੈਡੀਕਲ ਟੀਮਾਂ ਅਤੇ ਬਚਾਅ ਕਰਮਚਾਰੀ ਮੌਜੂਦ ਹਨ। ਗਵਰਨਰ ਨੇ ਦੱਸਿਆ, ਦੋ ਮਜ਼ਦੂਰਾਂ ਦੀ ਹਾਲਤ ਨਾਜ਼ੁਕ ਜ਼ੋਂਗੁਲਦਾਕ ਦੇ ਗਵਰਨਰ ਉਸਮਾਨ ਹਾਸਿਬੇਕਤਾਸੋਗਲੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਖ਼ਮੀ ਮਜ਼ਦੂਰਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇੱਕ ਹੋਰ ਜ਼ਖ਼ਮੀ ਨੂੰ ਇਲਾਜ ਲਈ ਰਾਜਧਾਨੀ ਅੰਕਾਰਾ ਦੇ ਹਸਪਤਾਲ ਵਿੱਚ ਲਿਜਾਇਆ ਜਾ ਰਿਹਾ ਹੈ। ਤੁਰਕੀ ਵਿੱਚ ਅਕਸਰ ਵਾਪਰਦੇ ਹਨ ਖਾਣਾਂ ਵਿੱਚ ਹਾਦਸੇ ਦੱਸ ਦੇਈਏ ਕਿ ਤੁਰਕੀ ਵਿੱਚ ਖਾਣਾਂ ਵਿੱਚ ਹਾਦਸੇ ਅਕਸਰ ਵਾਪਰਦੇ ਰਹਿੰਦੇ ਹਨ। ਦੇਸ਼ ਦੀਆਂ ਸਭ ਤੋਂ ਭਿਆਨਕ ਖਾਣ-ਸਬੰਧੀ ਆਫ਼ਤਾਂ ਵਿੱਚੋਂ ਇੱਕ ਸਾਲ 2014 ਵਿੱਚ ਵਾਪਰੀ ਸੀ। ਪੱਛਮੀ ਤੁਰਕੀ ਦੇ ਸੋਮਾ ਸ਼ਹਿਰ ਵਿੱਚ ਇੱਕ ਕੋਲਾ ਖਾਣ ਵਿੱਚ ਅੱਗ ਲੱਗਣ ਕਾਰਨ ਹਫੜਾ-ਦਫੜੀ ਮਚ ਗਈ ਸੀ। ਇਸ ਹਾਦਸੇ ਵਿੱਚ 301 ਲੋਕਾਂ ਦੀ ਮੌਤ ਹੋ ਗਈ ਸੀ।
