📰 10/22/2026
ਦੇਸ਼📍 ਪੰਜਾਬ

ਦੁਸਹਿਰੇ ਦੇ ਜਸ਼ਨਾਂ ਦੌਰਾਨ ਭਾਰਤੀ ਮੂਲ ਦੇ ਦੋ ਵਿਅਕਤੀ ‘ਨਸਲੀ’ ਹਮਲੇ ਦਾ ਸ਼ਿਕਾਰ

15 ਕਿੱਲੋ ਹੈਰੋਇਨ ਕੇਸ ’ਚ ਨਵਾਂ ਮੋੜ! ਸਿਪਾਹੀ ਤੋਂ ਬਾਅਦ ਸਾਬਕਾ ‘ਆਪ’ ਸਰਪੰਚ ਸਮੇਤ ਤਿੰਨ ਹੋਰ ਗ੍ਰਿਫ਼ਤਾਰ ਉੱਤਰੀ ਇੰਗਲੈਂਡ ਵਿੱਚ ਦੁਸਹਿਰੇ ਅਤੇ ਬਤੁਕੰਮਾ ਦੇ ਜਸ਼ਨਾਂ ਦੌਰਾਨ ਨਕਾਬਪੋਸ਼ ਨੌਜਵਾਨਾਂ ਵੱਲੋਂ ਭਾਰਤੀ ਮੂਲ ਦੇ ਦੋ ਵਿਅਕਤੀਆਂ ਨੂੰ ਕਥਿਤ ਤੌਰ ਉੱਤੇ ਨਸਲੀ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਹੈ, ਜਿਸ ਤੋਂ ਬਾਅਦ ਪੁਲੀਸ ਨੇ ਲੋਕਾਂ ਤੋਂ ਹਮਲਾਵਰਾਂ ਬਾਰੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ।
ਦੁਸਹਿਰੇ ਦੇ ਜਸ਼ਨਾਂ ਦੌਰਾਨ ਭਾਰਤੀ ਮੂਲ ਦੇ ਦੋ ਵਿਅਕਤੀ ‘ਨਸਲੀ’ ਹਮਲੇ ਦਾ ਸ਼ਿਕਾਰ

15 ਕਿੱਲੋ ਹੈਰੋਇਨ ਕੇਸ ’ਚ ਨਵਾਂ ਮੋੜ! ਸਿਪਾਹੀ ਤੋਂ ਬਾਅਦ ਸਾਬਕਾ ‘ਆਪ’ ਸਰਪੰਚ ਸਮੇਤ ਤਿੰਨ ਹੋਰ ਗ੍ਰਿਫ਼ਤਾਰ

ਉੱਤਰੀ ਇੰਗਲੈਂਡ ਵਿੱਚ ਦੁਸਹਿਰੇ ਅਤੇ ਬਤੁਕੰਮਾ ਦੇ ਜਸ਼ਨਾਂ ਦੌਰਾਨ ਨਕਾਬਪੋਸ਼ ਨੌਜਵਾਨਾਂ ਵੱਲੋਂ ਭਾਰਤੀ ਮੂਲ ਦੇ ਦੋ ਵਿਅਕਤੀਆਂ ਨੂੰ ਕਥਿਤ ਤੌਰ ਉੱਤੇ ਨਸਲੀ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਹੈ, ਜਿਸ ਤੋਂ ਬਾਅਦ ਪੁਲੀਸ ਨੇ ਲੋਕਾਂ ਤੋਂ ਹਮਲਾਵਰਾਂ ਬਾਰੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ।

ਵੈਸਟ ਯੌਰਕਸ਼ਾਇਰ ਪੁਲੀਸ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਇਹ ਘਟਨਾ ਸ਼ਨਿੱਚਰਵਾਰ ਰਾਤ ਨੂੰ ਵੇਕਫੀਲਡ ਦੇ ਓਸੈੱਟ ਟਾਊਨ ਹਾਲ ਵਿੱਚ ਦੁਸਹਿਰੇ ਅਤੇ ਬਤੁਕੰਮਾ ਦੇ ਹਿੰਦੂ ਤਿਉਹਾਰਾਂ ਦੇ ਜਸ਼ਨ ਤੋਂ ਬਾਅਦ ਵਾਪਰੀ।

ਪੁਲੀਸ ਨੇ ਆਪਣੇ ਬਿਆਨ ਵਿੱਚ ਕਿਹਾ, “ਇੱਕ ਵਿਅਕਤੀ ਪ੍ਰੋਗਰਾਮ ਤੋਂ ਬਾਹਰ ਆ ਰਿਹਾ ਸੀ ਜਦੋਂ ਇੱਕ ਸ਼ੱਕੀ ਨੇ ਉਸਨੂੰ ਗਾਲਾਂ ਕੱਢੀਆਂ। ਫਿਰ ਉਸਦੇ ਸਿਰ ਦੇ ਪਿਛਲੇ ਹਿੱਸੇ ਵਿੱਚ, ਸ਼ਾਇਦ ਕਿਸੇ ਬੋਤਲ ਨਾਲ, ਵਾਰ ਕੀਤਾ ਗਿਆ, ਜਿਸ ਕਾਰਨ ਉਸਦੇ ਸਿਰ ਵਿੱਚ ਸੱਟ ਲੱਗ ਗਈ।”

ਬਿਆਨ ਵਿੱਚ ਦੱਸਿਆ ਗਿਆ, “ਇੱਕ ਦੂਜੇ ਵਿਅਕਤੀ ਦੇ ਸਿਰ ‘ਤੇ ਵੀ (ਸ਼ਾਇਦ ਬੋਤਲ ਨਾਲ) ਵਾਰ ਕੀਤਾ ਗਿਆ ਅਤੇ ਮੁੱਕੇ ਮਾਰੇ ਗਏ, ਜਿਸ ਕਾਰਨ ਉਹ ਫਰਸ਼ ‘ਤੇ ਡਿੱਗ ਪਿਆ ਅਤੇ ਉਸਦੇ ਚਿਹਰੇ ‘ਤੇ ਸੱਟਾਂ ਲੱਗੀਆਂ।”

ਸਥਾਨਕ ਭਾਈਚਾਰਕ ਸਮੂਹਾਂ ਅਨੁਸਾਰ, ਹਿੰਦੂ ਭਾਈਚਾਰੇ ਦੇ ਪਰਿਵਾਰ ਓਸੈੱਟ ਦੇ ਹਾਲ ਵਿੱਚ ਪਤਝੜ ਦੇ ਇਨ੍ਹਾਂ ਦੋ ਤਿਉਹਾਰਾਂ ਨੂੰ ਮਨਾਉਣ ਲਈ ਇਕੱਠੇ ਹੋਏ ਸਨ। ਪ੍ਰਬੰਧਕਾਂ ਨੇ ਦੱਸਿਆ ਕਿ ਜਸ਼ਨ ਯੋਜਨਾ ਅਨੁਸਾਰ ਹੀ ਚੱਲ ਰਿਹਾ ਸੀ, ਪਰ ਜਦੋਂ ਲੋਕਾਂ ਨੇ ਬਾਹਰ ਜਾਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਦਾ ਸਾਹਮਣਾ ਅਜਿਹੇ ਸਮੂਹਾਂ ਨਾਲ ਹੋਇਆ ਜੋ “ਧਮਕੀ ਭਰੇ ਅਤੇ ਲੜਾਕੂ ਤਰੀਕੇ” ਨਾਲ ਪੇਸ਼ ਆ ਰਹੇ ਸਨ।

ਵੈਸਟ ਯੌਰਕਸ਼ਾਇਰ ਪੁਲੀਸ ਦੀ ਵੇਕਫੀਲਡ ਵੈਸਟ ਨੇਬਰਹੁੱਡ ਪੁਲੀਸਿੰਗ ਟੀਮ ਦੇ ਇੰਸਪੈਕਟਰ ਐਂਡਰਿਊ ਡਿਕਿਨਸਨ ਨੇ ਕਿਹਾ, “ਅਸੀਂ ਸਮਝਦੇ ਹਾਂ ਕਿ ਇਸ ਘਟਨਾ ਨਾਲ ਸ਼ਨਿੱਚਰਵਾਰ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਅਤੇ ਵਿਆਪਕ ਹਿੰਦੂ ਭਾਈਚਾਰੇ ਨੂੰ ਕਿੰਨੀ ਠੇਸ ਪਹੁੰਚੀ ਹੈ।”

ਉਨ੍ਹਾਂ ਕਿਹਾ, “ਹਰ ਕਿਸੇ ਨੂੰ ਬਿਨਾਂ ਕਿਸੇ ਡਰ ਦੇ ਸੁਰੱਖਿਅਤ ਢੰਗ ਨਾਲ ਭਾਈਚਾਰਕ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਅਧਿਕਾਰ ਹੈ। ਅਸੀਂ ਇਨ੍ਹਾਂ ਹਮਲਿਆਂ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ ਅਤੇ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਾਂ ਕਿ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਵੇ।”

ਇੰਸਪੈਕਟਰ ਨੇ ਦੱਸਿਆ ਕਿ ਉਨ੍ਹਾਂ ਦੇ ਅਧਿਕਾਰੀ ਸ਼ਨਿੱਚਰਵਾਰ ਸ਼ਾਮ ਨੂੰ ਟਾਊਨ ਹਾਲ ਦੇ ਆਲੇ-ਦੁਆਲੇ ਦੇਖੇ ਗਏ ਨੌਜਵਾਨਾਂ ਦੇ ਇੱਕ ਸਮੂਹ ਬਾਰੇ ਜਾਣਕਾਰੀ ਮੰਗ ਰਹੇ ਹਨ।

ਤਿਉਹਾਰ ਦੇ ਪ੍ਰਬੰਧਕਾਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਇਸ ਘਟਨਾ ਦਾ ਉਦੇਸ਼ ਸਮਾਗਮ ਵਿੱਚ ਆਏ ਲੋਕਾਂ ਨੂੰ ਡਰਾਉਣਾ ਸੀ। ਹਾਲਾਂਕਿ ਉਹ ਅਜੇ ਹਮਲਿਆਂ ਪਿੱਛੇ ਅਸਲ ਮਕਸਦ ਬਾਰੇ ਕਿਸੇ ਸਿੱਟੇ ‘ਤੇ ਨਹੀਂ ਪਹੁੰਚੇ ਹਨ, ਪਰ ਪ੍ਰਬੰਧਕਾਂ ਨੇ ਵੈਸਟ ਯੌਰਕਸ਼ਾਇਰ ਪੁਲੀਸ ਨੂੰ ਇਹ ਜਾਂਚ ਕਰਨ ਦੀ ਅਪੀਲ ਕੀਤੀ ਹੈ ਕਿ ਕੀ ਸਬੂਤ ਹੋਰ ਅਪਰਾਧਾਂ ਦੇ ਨਾਲ-ਨਾਲ “ਨਫ਼ਰਤ ਨਾਲ ਸਬੰਧਤ ਜਾਂ ਵਿਤਕਰੇ ਵਾਲੇ ਅੰਸ਼” ਵੱਲ ਇਸ਼ਾਰਾ ਕਰਦੇ ਹਨ।

ਇਸ ਅੰਕ ਦੀਆਂ ਹੋਰ ਖ਼ਬਰਾਂ

ਮਾਨਸਾ: ਡੀ ਸੀ ਦੇ ਗੰਨਮੈਨ ਨੇ ਪਰਿਵਾਰ ’ਤੇ ਗੋਲੀਆਂ ਚਲਾ ਕੇ ਪੁੱਤਰ ਤੇ ਆਪਣੀ ਜਾਨ ਲਈਪੜ੍ਹੋ →
ਅੰਮ੍ਰਿਤਸਰ ’ਚ ਨਸ਼ੇ ਤੇ ਹਥਿਆਰਾਂ ਦੀ ਸਮੱਗਲਿੰਗ ਦਾ ਪਰਦਾਫਾਸ਼ਪੜ੍ਹੋ →
ਪੰਜਾਬ ਸੀਐਮ ਭਗਵੰਤ ਮਾਨ ਦੇ ਰਾਜਬੀਰ ਘੁੰਮਣ ਸੀਬੀਆਈ ਦਫ਼ਤਰ ਨਹੀਂ ਪਹੁੰਚੇ, ਮਜੀਠੀਆ ਬੋਲੇ- ਹੁਣ ਵੱਡੇ ਮਗਰਮੱਛਾਂ ਦੀ ਵਾਰੀਪੜ੍ਹੋ →
ਪੰਜਾਬ ‘ਚ ਹੜਤਾਲ ਵਿਚਾਲੇ ਗੈਰ-ਹਾਜ਼ਰ ਮੁਲਾਜ਼ਮਾਂ ‘ਤੇ ਸਰਕਾਰ ਸਖ਼ਤ, ਸਾਰੇ ਵਿਭਾਗਾਂ ਤੋਂ ਮੰਗੀ ਸੂਚੀਪੜ੍ਹੋ →
ਪੁਰਾਣੀ ਪੈਨਸ਼ਨ ਸਮੇਤ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਲਈ ਪਠਾਨਕੋਟ ’ਚ ਵਿਸ਼ਾਲ ਰੋਸ ਰੈਲੀਪੜ੍ਹੋ →
ਵਿਧਾਨ ਸਭਾ ਦੀ ਕਾਰਵਾਈ 9 ਮਿੰਟਾਂ ’ਚ ਸਮਾਪਤ ਕਰ ਕੇ ਸਵਾਲਾਂ ਤੋਂ ਭੱਜੀ ਸਰਕਾਰ : ਚੀਮਾ - ਭਾਜਪਾਪੜ੍ਹੋ →