📰 10/22/2026
ਪੰਜਾਬ📍 ਪੰਜਾਬ

ਸੱਤ ਰੁਪਏ ਦੀ ਟਿਕਟ ਨੇ ਮਜ਼ਦੂਰ ਪਰਿਵਾਰ ਨੂੰ ਬਣਾਇਆ ਕਰੋੜਪਤੀ

ਕੋਟਕਪੂਰਾ: ਸੱਤ ਰੁਪਏ ਦੀ ਇੱਕ ਲਾਟਰੀ ਟਿਕਟ ਨੇ ਕੋਟਕਪੂਰਾ ਦੇ ਇੱਕ ਮਜ਼ਦੂਰ ਪਰਿਵਾਰ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਦੇ ਨਵੇਂ ਰਾਹ ਖੋਲ੍ਹ ਦਿੱਤੇ ਹਨ।
ਸੱਤ ਰੁਪਏ ਦੀ ਟਿਕਟ ਨੇ ਮਜ਼ਦੂਰ ਪਰਿਵਾਰ ਨੂੰ ਬਣਾਇਆ ਕਰੋੜਪਤੀ

ਕੋਟਕਪੂਰਾ: ਸੱਤ ਰੁਪਏ ਦੀ ਇੱਕ ਲਾਟਰੀ ਟਿਕਟ ਨੇ ਕੋਟਕਪੂਰਾ ਦੇ ਇੱਕ ਮਜ਼ਦੂਰ ਪਰਿਵਾਰ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਦੇ ਨਵੇਂ ਰਾਹ ਖੋਲ੍ਹ ਦਿੱਤੇ ਹਨ। ਸਿਕੱਮ ਸਰਕਾਰ ਦੀ ਲਾਟਰੀ ਵਿੱਚ ਬਿਮਲਾ ਦੇਵੀ ਨੇ ਇਕ ਕਰੋੜ ਰੁਪਏ ਦਾ ਇਨਾਮ ਜਿੱਤਿਆ ਹੈ। ਰੋਜ਼ਾਨਾ ਮਿਹਨਤ-ਮਜ਼ਦੂਰੀ ਕਰਕੇ ਗੁਜ਼ਾਰਾ ਕਰਨ ਵਾਲੇ ਪਰਿਵਾਰ ਲਈ ਇਹ ਜਿੱਤ ਆਰਥਿਕ ਹਾਲਾਤ ਸੁਧਾਰਨ ਅਤੇ ਬੱਚਿਆਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਦੀ ਉਮੀਦ ਲੈ ਕੇ ਆਈ ਹੈ। ਜਾਣਕਾਰੀ ਅਨੁਸਾਰ, ਬਿਮਲਾ ਦੇਵੀ ਨੇ ਇੱਕ ਦਿਨ ਪਹਿਲਾਂ ਰੇਲਵੇ ਸਟੇਸ਼ਨ ਨੇੜੇ ਸਥਿਤ ਸਟਾਰ ਲਾਟਰੀ ਸਟਾਲ ਤੋਂ ਸਿਰਫ਼ ਸੱਤ ਰੁਪਏ ਦੀ ਟਿਕਟ ਖਰੀਦੀ ਸੀ। ਉਹ ਸ਼ਾਮ ਸਮੇਂ ਰੇਲਵੇ ਰੋਡ ਤੇ ਕੁਝ ਸਾਮਾਨ ਖਰੀਦਣ ਆਈ ਸੀ। ਇਸ ਦੌਰਾਨ ਉਸ ਦਾ ਲਾਟਰੀ ਟਿਕਟ ਖਰੀਦਣ ਦਾ ਮਨ ਬਣਿਆ। ਉਸ ਸਮੇਂ ਉਸ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਇਹ ਛੋਟੀ ਜਿਹੀ ਖਰੀਦ ਉਸ ਦੇ ਪਰਿਵਾਰ ਲਈ ਇੰਨੀ ਵੱਡੀ ਖ਼ੁਸ਼ਖ਼ਬਰੀ ਲੈ ਕੇ ਆਵੇਗੀ। ਅਗਲੇ ਦਿਨ ਸ਼ਾਮ ਨੂੰ ਲਾਟਰੀ ਦਾ ਨਤੀਜਾ ਐਲਾਨਿਆ ਗਿਆ ਤਾਂ ਬਿਮਲਾ ਦੇਵੀ ਦੀ ਟਿਕਟ ਤੇ ਇਕ ਕਰੋੜ ਰੁਪਏ ਦਾ ਇਨਾਮ ਨਿਕਲਿਆ। ਸਟਾਰ ਲਾਟਰੀ ਸਟਾਲ ਦੇ ਸੰਚਾਲਕ ਨਰੇਸ਼ ਮੋਂਗਾ ਨੇ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਖ਼ਬਰ ਮਿਲਦਿਆਂ ਹੀ ਪਰਿਵਾਰ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਪਰਿਵਾਰਕ ਮੈਂਬਰ ਸਟਾਲ ਤੇ ਪਹੁੰਚੇ, ਜਿੱਥੇ ਨਰੇਸ਼ ਮੋਂਗਾ ਨੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਭੰਗੜਾ ਪਾ ਕੇ ਵੀ ਜਿੱਤ ਦਾ ਜਸ਼ਨ ਮਨਾਇਆ ਗਿਆ। ਬਿਮਲਾ ਦੇਵੀ ਨੇ ਦੱਸਿਆ ਕਿ ਉਸ ਦਾ ਪਤੀ ਮਿਹਨਤ-ਮਜ਼ਦੂਰੀ ਕਰਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ। ਸੀਮਤ ਆਮਦਨ ਵਿੱਚ ਘਰ ਦਾ ਖ਼ਰਚ ਚਲਾਉਣਾ ਸੌਖਾ ਨਹੀਂ ਸੀ, ਪਰ ਇਸ ਇਨਾਮ ਨਾਲ ਪਰਿਵਾਰ ਨੂੰ ਆਪਣੀ ਆਰਥਿਕ ਸਥਿਤੀ ਮਜ਼ਬੂਤ ਕਰਨ ਦਾ ਮੌਕਾ ਮਿਲੇਗਾ। ਉਸ ਨੇ ਕਿਹਾ ਕਿ ਹਾਲੇ ਤੱਕ ਇਨਾਮ ਦੀ ਰਕਮ ਦੀ ਵਰਤੋਂ ਸਬੰਧੀ ਕੋਈ ਅੰਤਿਮ ਫ਼ੈਸਲਾ ਨਹੀਂ ਲਿਆ ਗਿਆ। ਪਰਿਵਾਰਕ ਮੈਂਬਰਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਬੱਚਿਆਂ ਦੀ ਪੜ੍ਹਾਈ ਅਤੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਕੋਈ ਛੋਟਾ ਕਾਰੋਬਾਰ ਸ਼ੁਰੂ ਕਰਨ ਦੀ ਯੋਜਨਾ ਬਣਾਈ ਜਾਵੇਗੀ। ਲਾਟਰੀ ਸਟਾਲ ਤੋਂ ਪਹਿਲੀ ਵਾਰ ਨਿਕਲਿਆ ਇਕ ਕਰੋੜ ਦਾ ਇਨਾਮ ਸਟਾਰ ਲਾਟਰੀ ਸਟਾਲ ਦੇ ਸੰਚਾਲਕ ਨਰੇਸ਼ ਮੋਂਗਾ ਨੇ ਦੱਸਿਆ ਕਿ ਉਹ ਪਿਛਲੇ ਛੇ ਮਹੀਨਿਆਂ ਤੋਂ ਲਾਟਰੀ ਦਾ ਕੰਮ ਕਰ ਰਹੇ ਹਨ। ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਦੁਕਾਨ ਰੇਲਵੇ ਸਟੇਸ਼ਨ ਨੇੜੇ ਤਬਦੀਲ ਕੀਤੀ ਸੀ। ਉਨ੍ਹਾਂ ਅਨੁਸਾਰ, ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਸਟਾਲ ਤੋਂ ਲੱਖਾਂ ਰੁਪਏ ਦੇ ਕਈ ਇਨਾਮ ਨਿਕਲ ਚੁੱਕੇ ਹਨ, ਪਰ ਪਹਿਲੀ ਵਾਰ ਇਕ ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। ਇੱਕ ਮਜ਼ਦੂਰ ਪਰਿਵਾਰ ਲਈ ਸੱਤ ਰੁਪਏ ਦੀ ਟਿਕਟ ਤੋਂ ਇਕ ਕਰੋੜ ਰੁਪਏ ਜਿੱਤਣਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪਰਿਵਾਰ ਨੂੰ ਉਮੀਦ ਹੈ ਕਿ ਇਸ ਰਕਮ ਦੀ ਸਹੀ ਵਰਤੋਂ ਨਾਲ ਬੱਚਿਆਂ ਲਈ ਬਿਹਤਰ ਮੌਕੇ ਪੈਦਾ ਹੋਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਘਰ ਦੀ ਆਰਥਿਕ ਸਥਿਤੀ ਨੂੰ ਨਵੀਂ ਦਿਸ਼ਾ ਮਿਲੇਗੀ।

ਇਸ ਅੰਕ ਦੀਆਂ ਹੋਰ ਖ਼ਬਰਾਂ

ਮਾਨਸਾ: ਡੀ ਸੀ ਦੇ ਗੰਨਮੈਨ ਨੇ ਪਰਿਵਾਰ ’ਤੇ ਗੋਲੀਆਂ ਚਲਾ ਕੇ ਪੁੱਤਰ ਤੇ ਆਪਣੀ ਜਾਨ ਲਈਪੜ੍ਹੋ →
ਅੰਮ੍ਰਿਤਸਰ ’ਚ ਨਸ਼ੇ ਤੇ ਹਥਿਆਰਾਂ ਦੀ ਸਮੱਗਲਿੰਗ ਦਾ ਪਰਦਾਫਾਸ਼ਪੜ੍ਹੋ →
ਪੰਜਾਬ ਸੀਐਮ ਭਗਵੰਤ ਮਾਨ ਦੇ ਰਾਜਬੀਰ ਘੁੰਮਣ ਸੀਬੀਆਈ ਦਫ਼ਤਰ ਨਹੀਂ ਪਹੁੰਚੇ, ਮਜੀਠੀਆ ਬੋਲੇ- ਹੁਣ ਵੱਡੇ ਮਗਰਮੱਛਾਂ ਦੀ ਵਾਰੀਪੜ੍ਹੋ →
ਪੰਜਾਬ ‘ਚ ਹੜਤਾਲ ਵਿਚਾਲੇ ਗੈਰ-ਹਾਜ਼ਰ ਮੁਲਾਜ਼ਮਾਂ ‘ਤੇ ਸਰਕਾਰ ਸਖ਼ਤ, ਸਾਰੇ ਵਿਭਾਗਾਂ ਤੋਂ ਮੰਗੀ ਸੂਚੀਪੜ੍ਹੋ →
ਪੁਰਾਣੀ ਪੈਨਸ਼ਨ ਸਮੇਤ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਲਈ ਪਠਾਨਕੋਟ ’ਚ ਵਿਸ਼ਾਲ ਰੋਸ ਰੈਲੀਪੜ੍ਹੋ →
ਵਿਧਾਨ ਸਭਾ ਦੀ ਕਾਰਵਾਈ 9 ਮਿੰਟਾਂ ’ਚ ਸਮਾਪਤ ਕਰ ਕੇ ਸਵਾਲਾਂ ਤੋਂ ਭੱਜੀ ਸਰਕਾਰ : ਚੀਮਾ - ਭਾਜਪਾਪੜ੍ਹੋ →