📰 10/22/2026
ਪੰਜਾਬ📍 ਪੰਜਾਬ

ਲੁਧਿਆਣਾ: ਮਸ਼ਹੂਰ ਪੰਡਿਤ ਕੁਲਚੇ ਵਾਲੇ ਦੇ ਬੇਟੇ ਦਾ ਕਤਲ, ਜਨਮ ਦਿਨ ਪਾਰਟੀ ‘ਚ ਹੋਈ ਸੀ ਬਹਿਸ

ਮੁੱਢਲੀ ਜਾਣਕਾਰੀ ਮੁਤਾਬਕ, ਰਾਹੁਲ ਬੁੱਧਵਾਰ ਰਾਤ ਪੱਖੋਵਾਲ ਰੋਡ ਸਥਿਤ ਤਲਵਾਰ ਕਾਲੋਨੀ 'ਚ ਆਪਣੇ ਦੋਸਤ ਦੇ ਘਰ ਜਨਮ ਦਿਨ ਦੀ ਪਾਰਟੀ 'ਚ ਗਿਆ ਸੀ। ਪਾਰਟੀ 'ਚ ਕਰੀਬ 8 ਤੋਂ 10 ਨੌਜਵਾਨ ਮੌਜੂਦ ਸਨ।
ਲੁਧਿਆਣਾ: ਮਸ਼ਹੂਰ ਪੰਡਿਤ ਕੁਲਚੇ ਵਾਲੇ ਦੇ ਬੇਟੇ ਦਾ ਕਤਲ, ਜਨਮ ਦਿਨ ਪਾਰਟੀ ‘ਚ ਹੋਈ ਸੀ ਬਹਿਸ

ਮੁੱਢਲੀ ਜਾਣਕਾਰੀ ਮੁਤਾਬਕ, ਰਾਹੁਲ ਬੁੱਧਵਾਰ ਰਾਤ ਪੱਖੋਵਾਲ ਰੋਡ ਸਥਿਤ ਤਲਵਾਰ ਕਾਲੋਨੀ 'ਚ ਆਪਣੇ ਦੋਸਤ ਦੇ ਘਰ ਜਨਮ ਦਿਨ ਦੀ ਪਾਰਟੀ 'ਚ ਗਿਆ ਸੀ। ਪਾਰਟੀ 'ਚ ਕਰੀਬ 8 ਤੋਂ 10 ਨੌਜਵਾਨ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਜਦੋਂ ਕੇਕ ਕੱਟਣ ਦੀ ਤਿਆਰੀ ਹੋ ਰਹੀ ਸੀ ਤਾਂ ਰਾਹੁਲ ਦੀ ਕੁਝ ਨੌਜਵਾਨਾਂ ਨਾਲ ਕਹਾਸੁਣੀ ਹੋ ਗਈ। ਇਸ ਤੋਂ ਬਾਅਦ ਬਹਿਸ ਵਧ ਗਈ ਤੇ ਝਗੜਾ ਸ਼ੁਰੂ ਹੋ ਗਿਆ।

ਲੁਧਿਆਣਾ ‘ਚ ਮਸ਼ਹੂਰ ਪੰਡਿਤ ਕੁਲਚੇ ਵਾਲੇ ਦੇ ਬੇਟੇ ਰਾਹੁਲ ਸ਼ਰਮਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਰਾਹੁਲ ਬੁੱਧਵਾਰ ਦੇਰ ਰਾਤ ਆਪਣੀ ਸਕਾਰਪੀਓ ਗੱਡੀ ਲੈ ਕੇ ਦੋਸਤ ਦੀ ਜਨਮ ਦਿਨ ਪਾਰਟੀ ‘ਚ ਸ਼ਾਮਲ ਹੋਣ ਗਿਆ ਸੀ। ਮੁੱਢਲੀ ਜਾਣਕਾਰੀ ਮੁਤਾਬਕ, ਪਾਰਟੀ ਦੌਰਾਨ ਕੁਝ ਨੌਜਵਾਨਾਂ ਨਾਲ ਉਸ ਦੀ ਬਹਿਸ ਹੋ ਗਈ, ਜਿਸ ਤੋਂ ਬਾਅਦ ਉਸ ਨੂੰ ਦੋ ਗੋਲੀਆਂ ਮਾਰੀਆਂ ਗਈਆਂ। ਇੱਕ ਗੋਲੀ ਉਸ ਦੀ ਛਾਤੀ ਤੇ ਦੂਜੀ ਪਿੱਠ ‘ਚ ਲੱਗੀ।

ਜ਼ਖ਼ਮੀ ਹਾਲਤ ‘ਚ ਰਾਹੁਲ ਨੂੰ ਡੀਐਮਸੀ ਹਸਪਤਾਲ ਲਿਜਾਇਆ ਗਿਆ, ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਪਰਿਵਾਰ ਨੂੰ ਉਸ ਦੇ ਦੋਸਤਾਂ ਨੇ ਫੋਨ ਕਰਕੇ ਗੋਲੀ ਲੱਗਣ ਤੇ ਹਸਪਤਾਲ ‘ਚ ਦਾਖ਼ਲ ਹੋਣ ਦੀ ਜਾਣਕਾਰੀ ਦਿੱਤੀ ਸੀ। ਜਦੋਂ ਪਰਿਵਾਰਕ ਮੈਂਬਰ ਹਸਪਤਾਲ ਪਹੁੰਚੇ ਤਾਂ ਰਾਹੁਲ ਦੀ ਮੌਤ ਹੋ ਚੁੱਕੀ ਸੀ।

ਮੁੱਢਲੀ ਜਾਣਕਾਰੀ ਮੁਤਾਬਕ, ਰਾਹੁਲ ਬੁੱਧਵਾਰ ਰਾਤ ਪੱਖੋਵਾਲ ਰੋਡ ਸਥਿਤ ਤਲਵਾਰ ਕਾਲੋਨੀ ‘ਚ ਆਪਣੇ ਦੋਸਤ ਦੇ ਘਰ ਜਨਮ ਦਿਨ ਦੀ ਪਾਰਟੀ ‘ਚ ਗਿਆ ਸੀ। ਪਾਰਟੀ ‘ਚ ਕਰੀਬ 8 ਤੋਂ 10 ਨੌਜਵਾਨ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਜਦੋਂ ਕੇਕ ਕੱਟਣ ਦੀ ਤਿਆਰੀ ਹੋ ਰਹੀ ਸੀ ਤਾਂ ਰਾਹੁਲ ਦੀ ਕੁਝ ਨੌਜਵਾਨਾਂ ਨਾਲ ਬਹਿਸ ਹੋ ਗਈ।

ਇਸ ਤੋਂ ਬਾਅਦ ਬਹਿਸ ਵਧ ਗਈ ਤੇ ਝਗੜਾ ਸ਼ੁਰੂ ਹੋ ਗਿਆ। ਪੁਲਿਸ ਦੇ ਅਨੁਸਾਰ, ਇਸੇ ਦੌਰਾਨ ਮੁਲਜ਼ਮਾਂ ਨੇ ਪਿਸਤੌਲ ਕੱਢ ਕੇ ਰਾਹੁਲ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਉਹ ਉੱਥੇ ਹੀ ਡਿੱਗ ਪਿਆ। ਪਾਰਟੀ ‘ਚ ਮੌਜੂਦ ਨੌਜਵਾਨ ਉਸ ਨੂੰ ਤੁਰੰਤ ਡੀਐਮਸੀ ਹਸਪਤਾਲ ਲੈ ਗਏ।

ਪੁਲਿਸ ਮੁਤਾਬਕ, ਪਾਰਟੀ ‘ਚ ਮੌਜੂਦ ਇੱਕ ਦੋਸਤ ਨੇ ਰਾਹੁਲ ਦੇ ਪਰਿਵਾਰਕ ਮੈਂਬਰ ਨੂੰ ਫੋਨ ਕਰਕੇ ਦੱਸਿਆ ਕਿ ਉਸ ਨੂੰ ਗੋਲੀ ਲੱਗੀ ਹੈ ਤੇ ਉਹ ਡੀਐਮਸੀ ਹਸਪਤਾਲ ‘ਚ ਦਾਖ਼ਲ ਹੈ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਤੁਰੰਤ ਹਸਪਤਾਲ ਪਹੁੰਚੇ। ਪਰਿਵਾਰ ਨੂੰ ਰਾਤ ਕਰੀਬ ਸਾਢੇ 12 ਵਜੇ ਗੋਲੀ ਲੱਗਣ ਦੀ ਸੂਚਨਾ ਮਿਲੀ ਸੀ। ਹਸਪਤਾਲ ਪਹੁੰਚਣ ‘ਤੇ ਪਤਾ ਲੱਗਾ ਕਿ ਰਾਹੁਲ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਹਸਪਤਾਲ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।

ਲੁਧਿਆਣਾ ਦੇ ਸੀਨੀਅਰ ਪੁਲਿਸ ਅਧਿਕਾਰੀ ਆਲਮ ਵਿਜੇ ਸਿੰਘ ਮੁਤਾਬਕ, ਮ੍ਰਿਤਕ ਦੇ ਜੀਜੇ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ‘ਚ ਕੁੱਲ 8 ਮੁਲਜ਼ਮਾਂ ਦਾ ਜ਼ਿਕਰ ਹੈ, ਜਿਨ੍ਹਾਂ ‘ਚ 3 ਨਾਮਜ਼ਦ ਹਨ, ਜਦਕਿ 5 ਅਣਪਛਾਤੇ ਹਨ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਕਰੀਬ ਚਾਰ ਟੀਮਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ‘ਚ ਸੀਆਈਏ ਦੀ ਟੀਮ ਵੀ ਸ਼ਾਮਲ ਹੈ। ਵਾਰਦਾਤ ਵਾਲੀ ਥਾਂ ਤੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਭਾਲ ਜਾਰੀ ਹੈ ਤੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਰਾਹੁਲ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦੀ ਕਿਸੇ ਨਾਲ ਕੋਈ ਪੁਰਾਣੀ ਨਿੱਜੀ ਰੰਜਿਸ਼ ਨਹੀਂ ਸੀ। ਉਨ੍ਹਾਂ ਨੇ ਵਾਰਦਾਤ ਨੂੰ ਸੋਚੀ-ਸਮਝੀ ਸਾਜ਼ਿਸ਼ ਕਰਾਰ ਦਿੰਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ ਤੇ ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਵੀ ਸਵਾਲ ਚੁੱਕੇ। ਪਰਿਵਾਰ ਮੁਤਾਬਕ, ਰਾਹੁਲ ਦਾ ਕਰੀਬ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਉਹ ਆਪਣੇ ਪਰਿਵਾਰ ਨਾਲ ਮਿਲ ਕੇ ਕਾਰੋਬਾਰ ਸੰਭਾਲਦਾ ਸੀ। ਫਿਲਹਾਲ ਕਤਲ ਦੇ ਅਸਲ ਕਾਰਨਾਂ ਬਾਰੇ ਪੁਲਿਸ ਜਾਂਚ ਕਰ ਰਹੀ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਮਾਨਸਾ: ਡੀ ਸੀ ਦੇ ਗੰਨਮੈਨ ਨੇ ਪਰਿਵਾਰ ’ਤੇ ਗੋਲੀਆਂ ਚਲਾ ਕੇ ਪੁੱਤਰ ਤੇ ਆਪਣੀ ਜਾਨ ਲਈਪੜ੍ਹੋ →
ਅੰਮ੍ਰਿਤਸਰ ’ਚ ਨਸ਼ੇ ਤੇ ਹਥਿਆਰਾਂ ਦੀ ਸਮੱਗਲਿੰਗ ਦਾ ਪਰਦਾਫਾਸ਼ਪੜ੍ਹੋ →
ਪੰਜਾਬ ਸੀਐਮ ਭਗਵੰਤ ਮਾਨ ਦੇ ਰਾਜਬੀਰ ਘੁੰਮਣ ਸੀਬੀਆਈ ਦਫ਼ਤਰ ਨਹੀਂ ਪਹੁੰਚੇ, ਮਜੀਠੀਆ ਬੋਲੇ- ਹੁਣ ਵੱਡੇ ਮਗਰਮੱਛਾਂ ਦੀ ਵਾਰੀਪੜ੍ਹੋ →
ਪੰਜਾਬ ‘ਚ ਹੜਤਾਲ ਵਿਚਾਲੇ ਗੈਰ-ਹਾਜ਼ਰ ਮੁਲਾਜ਼ਮਾਂ ‘ਤੇ ਸਰਕਾਰ ਸਖ਼ਤ, ਸਾਰੇ ਵਿਭਾਗਾਂ ਤੋਂ ਮੰਗੀ ਸੂਚੀਪੜ੍ਹੋ →
ਪੁਰਾਣੀ ਪੈਨਸ਼ਨ ਸਮੇਤ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਲਈ ਪਠਾਨਕੋਟ ’ਚ ਵਿਸ਼ਾਲ ਰੋਸ ਰੈਲੀਪੜ੍ਹੋ →
ਵਿਧਾਨ ਸਭਾ ਦੀ ਕਾਰਵਾਈ 9 ਮਿੰਟਾਂ ’ਚ ਸਮਾਪਤ ਕਰ ਕੇ ਸਵਾਲਾਂ ਤੋਂ ਭੱਜੀ ਸਰਕਾਰ : ਚੀਮਾ - ਭਾਜਪਾਪੜ੍ਹੋ →