📰 10/22/2026
ਵਿਦੇਸ਼📍 ਪੰਜਾਬ

ਪੈਟਰੋਲ ਪੁਆ ਕੇ ਬਿਨਾਂ ਭੁਗਤਾਨ ਕੀਤੇ ਤੁਰ ਗਏ ਪ੍ਰੀਮੀਅਰ ਬੈਨ ਕੈਰੋਲ, ਅਗਲੇ ਦਿਨ ਸੂਚਨਾ ਮਿਲਣ ’ਤੇ ਚੁਕਾਇਆ ਬਿੱਲ

ਇਹ ਘਟਨਾ ਸੋਮਵਾਰ ਦੀ ਰਾਤ ਵਾਪਰੀ ਜਦੋਂ ਕੈਰੋਲ ਆਪਣੇ ਨਿੱਜੀ ਕੰਮਾਂ ਲਈ ਨਿਕਲੇ ਹੋਏ ਸਨ। ਸਰਕਾਰੀ ਡਰਾਈਵਰ ਵਾਲੀ ਗੱਡੀ ਦੀ ਬਜਾਏ ਉਹ ਆਪਣੀ ਨਿੱਜੀ ਕਾਰ ਖ਼ੁਦ ਚਲਾ ਰਹੇ ਸਨ।
ਪੈਟਰੋਲ ਪੁਆ ਕੇ ਬਿਨਾਂ ਭੁਗਤਾਨ ਕੀਤੇ ਤੁਰ ਗਏ ਪ੍ਰੀਮੀਅਰ ਬੈਨ ਕੈਰੋਲ, ਅਗਲੇ ਦਿਨ ਸੂਚਨਾ ਮਿਲਣ ’ਤੇ ਚੁਕਾਇਆ ਬਿੱਲ

ਇਹ ਘਟਨਾ ਸੋਮਵਾਰ ਦੀ ਰਾਤ ਵਾਪਰੀ ਜਦੋਂ ਕੈਰੋਲ ਆਪਣੇ ਨਿੱਜੀ ਕੰਮਾਂ ਲਈ ਨਿਕਲੇ ਹੋਏ ਸਨ। ਸਰਕਾਰੀ ਡਰਾਈਵਰ ਵਾਲੀ ਗੱਡੀ ਦੀ ਬਜਾਏ ਉਹ ਆਪਣੀ ਨਿੱਜੀ ਕਾਰ ਖ਼ੁਦ ਚਲਾ ਰਹੇ ਸਨ। ਉਨ੍ਹਾਂ ਮੁਤਾਬਕ ਉਹ ਆਪਣੀ ਧੀ ਦੀ ਸਹੇਲੀ ਦਾ ਪੈਂਸਿਲ ਕੇਸ ਵਾਪਸ ਕਰਨ ਅਤੇ ਪੈਟਰੋਲ ਭਰਵਾਉਣ ਨਿਕਲੇ ਸਨ ਪਰ ਪੈਟਰੋਲ ਭਰਨ ਮਗਰੋਂ ਭੁਗਤਾਨ ਕਰਨਾ ਚੇਤੇ ਵਿੱਚੋਂ ਨਿਕਲ ਗਿਆ।

ਮੈਲਬੌਰਨ, ਖੁਸ਼ਪ੍ਰੀਤ ਸਿੰਘ ਸੁਨਾਮ। ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਪ੍ਰੀਮੀਅਰ (ਮੁੱਖ ਮੰਤਰੀ) ਬੈਨ ਕੈਰੋਲ ਦਾ ਪੈਟਰੋਲ ਦਾ ਬਿੱਲ ਅਦਾ ਕੀਤੇ ਬਿਨਾਂ ਪੈਟਰੋਲ ਪੰਪ ਤੋਂ ਚਲੇ ਜਾਣ ਦਾ ਮਾਮਲਾ ਸੁਰਖ਼ੀਆਂ ਵਿੱਚ ਆ ਗਿਆ ਹੈ। ਕੈਰੋਲ ਨੇ ਇਸ ਨੂੰ ਅਣਜਾਣੇ ਵਿੱਚ ਹੋਈ ਭੁੱਲ ਦੱਸਦਿਆਂ ਕਿਹਾ ਕਿ ਅਗਲੇ ਦਿਨ ਜਾਣਕਾਰੀ ਮਿਲਣ ’ਤੇ ਉਨ੍ਹਾਂ ਤੁਰੰਤ ਬਕਾਇਆ ਭੁਗਤਾਨ ਕਰ ਦਿੱਤਾ।

ਸਥਾਨਕ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਪੁਲਿਸ ਵੱਲੋਂ ਸੰਸਦੀ ਸੇਵਾਵਾਂ ਵਿਭਾਗ ਨਾਲ ਸੰਪਰਕ ਕੀਤੇ ਜਾਣ ਮਗਰੋਂ ਕੈਰੋਲ ਨੂੰ ਭੁਗਤਾਨ ਰਹਿ ਜਾਣ ਬਾਰੇ ਸੂਚਿਤ ਕੀਤਾ ਗਿਆ। ਕੈਰੋਲ ਨੇ ਦੱਸਿਆ ਕਿ ਜਾਣਕਾਰੀ ਮਿਲਦਿਆਂ ਹੀ ਉਨ੍ਹਾਂ ਬਿੱਲ ਅਦਾ ਕਰ ਦਿੱਤਾ। ਉਨ੍ਹਾਂ ਸਮਝਦਾਰੀ ਦਿਖਾਉਣ ਲਈ ਪੈਟਰੋਲ ਪੰਪ ਦੇ ਸਟਾਫ਼ ਦਾ ਧੰਨਵਾਦ ਵੀ ਕੀਤਾ।

ਘਟਨਾ ਬਾਰੇ ਆਪਣਾ ਪੱਖ ਰੱਖਦਿਆਂ ਕੈਰੋਲ ਨੇ ਕਿਹਾ ਕਿ ਸਿਆਸਤਦਾਨ ਵੀ ਇਨਸਾਨ ਹਨ ਅਤੇ ਪ੍ਰੀਮੀਅਰਾਂ ਤੋਂ ਵੀ ਗਲਤੀਆਂ ਹੋ ਸਕਦੀਆਂ ਹਨ। ਇਹ ਤਸਵੀਰ ਪੰਜਾਬ ਦੇ ਸਿਆਸੀ ਹਲਕਿਆਂ ਵਿੱਚ ਨਜ਼ਰ ਆਉਂਦੇ ਵੀਆਈਪੀ ਸੱਭਿਆਚਾਰ ਬਾਰੇ ਵੀ ਸੋਚਣ ਲਈ ਮਜਬੂਰ ਕਰਦੀ ਹੈ। ਜਿੱਥੇ ਛੋਟੇ ਤੋ ਲੈ ਕੇ ਵੱਡੇ ਆਗੂ ਹਰ ਵੇਲੇ ਵੱਡੇ-ਵੱਡੇ ਕਾਫਲਿਆਂ ’ਚ ਘੁੰਮਦੇ ਆਮ ਦੇਖੇ ਜਾਂਦੇ ਹਨ, ਉੱਥੇ ਇੱਕ ਸੂਬੇ ਦੇ ਪ੍ਰੀਮੀਅਰ ਦਾ ਖ਼ੁਦ ਕਾਰ ਚਲਾ ਕੇ ਘਰੇਲੂ ਕੰਮ ਨਿਪਟਾਉਣਾ ਧਿਆਨ ਖਿੱਚਦਾ ਹੈ।

ਉੱਧਰ, ਚੋਣਾਂ ਦੇ ਮੌਸਮ ਵਿੱਚ ਲਿਬਰਲ ਪਾਰਟੀ ਨੇ ਇਸ ਘਟਨਾ ਨੂੰ ਸਿਆਸੀ ਨਿਸ਼ਾਨੇਬਾਜ਼ੀ ਦਾ ਮੌਕਾ ਬਣਾ ਲਿਆ ਹੈ। ਪਾਰਟੀ ਨੇ ਕੈਰੋਲ ’ਤੇ ਵਿਅੰਗ ਕਰਦੇ ਇਸ਼ਤਿਹਾਰ ਪੈਟਰੋਲ ਸਟੇਸ਼ਨਾਂ ’ਤੇ ਜਾਰੀ ਕੀਤੇ ਹਨ। ਭਾਵੇਂ ਪੈਟਰੋਲ ਦਾ ਬਿੱਲ ਤਾਂ ਦੇ ਦਿੱਤਾ ਗਿਆ ਪਰ ਇਸ ਤੋਂ ਛਿੜੀ ਸਿਆਸੀ ਚਰਚਾ ਅਜੇ ਵੀ ਜਾਰੀ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਮਾਨਸਾ: ਡੀ ਸੀ ਦੇ ਗੰਨਮੈਨ ਨੇ ਪਰਿਵਾਰ ’ਤੇ ਗੋਲੀਆਂ ਚਲਾ ਕੇ ਪੁੱਤਰ ਤੇ ਆਪਣੀ ਜਾਨ ਲਈਪੜ੍ਹੋ →
ਅੰਮ੍ਰਿਤਸਰ ’ਚ ਨਸ਼ੇ ਤੇ ਹਥਿਆਰਾਂ ਦੀ ਸਮੱਗਲਿੰਗ ਦਾ ਪਰਦਾਫਾਸ਼ਪੜ੍ਹੋ →
ਪੰਜਾਬ ਸੀਐਮ ਭਗਵੰਤ ਮਾਨ ਦੇ ਰਾਜਬੀਰ ਘੁੰਮਣ ਸੀਬੀਆਈ ਦਫ਼ਤਰ ਨਹੀਂ ਪਹੁੰਚੇ, ਮਜੀਠੀਆ ਬੋਲੇ- ਹੁਣ ਵੱਡੇ ਮਗਰਮੱਛਾਂ ਦੀ ਵਾਰੀਪੜ੍ਹੋ →
ਪੰਜਾਬ ‘ਚ ਹੜਤਾਲ ਵਿਚਾਲੇ ਗੈਰ-ਹਾਜ਼ਰ ਮੁਲਾਜ਼ਮਾਂ ‘ਤੇ ਸਰਕਾਰ ਸਖ਼ਤ, ਸਾਰੇ ਵਿਭਾਗਾਂ ਤੋਂ ਮੰਗੀ ਸੂਚੀਪੜ੍ਹੋ →
ਪੁਰਾਣੀ ਪੈਨਸ਼ਨ ਸਮੇਤ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਲਈ ਪਠਾਨਕੋਟ ’ਚ ਵਿਸ਼ਾਲ ਰੋਸ ਰੈਲੀਪੜ੍ਹੋ →
ਵਿਧਾਨ ਸਭਾ ਦੀ ਕਾਰਵਾਈ 9 ਮਿੰਟਾਂ ’ਚ ਸਮਾਪਤ ਕਰ ਕੇ ਸਵਾਲਾਂ ਤੋਂ ਭੱਜੀ ਸਰਕਾਰ : ਚੀਮਾ - ਭਾਜਪਾਪੜ੍ਹੋ →