ਬੀਡੀਪੀਓ ਵੱਲੋਂ ਵੱਖ-ਵੱਖ ਦਾਣਾ ਮੰਡੀਆ ਦਾ ਦੌਰਾ

ਬਲਾਕ ਸੜੋਆ ਦੇ ਬੀਡੀਪੀਓ ਸਤਿੰਦਰ ਪਾਲ ਸਿੰਘ ਵੱਲੋਂ ਵੱਖ ਵੱਖ ਦਾਣਾ ਮੰਡੀਆਂ ਦਾ ਦੌਰਾ ਕਰਕੇ ਖਰੀਦ ਪ੍ਰਬੰਧਾ ਦਾ ਜਾਇਜਾ ਲਿਆ ਅਤੇ ਲਿਫਟਿੰਗ ਦੀ ਕਾਰਵਾਈ ਨੂੰ ਤੇਜ ਕੀਤੇ ਜਾਣ ਦੇ ਹੁਕਮ ਦਿੱਤੇ। ਉਨ੍ਹਾਂ ਵੱਲੋਂ ਦਾਣਾ ਮੰਡੀ ਸੜੋਆ, ਕਰਾਵਰ ਅਤੇ ਬਕਾਪੁਰ ਦਾ ਦੌਰਾ ਕੀਤਾ ਅਤੇ ਉਥੇ ਕਿਸਾਨਾ ਵੱਲੋਂ ਲਿਆਂਦੀ ਝੋਨੇ ਦੀ ਫਸਲ ਦੀ ਖਰੀਦ ਦਾ ਜਾਇਜਾ ਲਿਆ। ਇਸ ਮੌਕੇ ਉਨ੍ਹਾਂ ਦਾਣਾ ਮੰਡੀਆ ਵਿਚ ਪੀਣ ਵਾਲੇ ਪਾਣੀ ਅਤੇ ਪਖਾਨਿਆ ਦੀ ਸਾਫ ਸਫਾਈ ਦਾ ਵੀ ਨਿਰੀਖਣ ਕੀਤਾ ਗਿਆ। ਉਨ੍ਹਾਂ ਮੰਡੀ ਵਿਚ ਕੰਮ ਕਰਨ ਵਾਲੇ ਆੜਤੀਆਂ ਆਉਣ ਵਾਲੇ ਕਿਸਾਨਾ ਅਤੇ ਉਥੇ ਕੰਮ ਕਰਨ ਵਾਲੀ ਲੇਬਰ ਦੇ ਵਿਅਕਤੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਮੌਕੇ ਤੇ ਹੀ ਹੱਲ ਕੀਤਾ। ਉਨ੍ਹਾਂ ਆਖਿਆ ਕਿ ਕਿਸੇ ਵੀ ਕਿਸਾਨ ਨੂੰ ਮੰਡੀ ਵਿਚ ਆਪਣੀ ਜਿਨਸ ਵੇਚਣ ਲਈ ਆਉਣ ਵੇਲੇ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਆਉਣ ਨਹੀਂ ਦਿੱਤੀ ਜਾਵੇਗੀ, ਫਿਰ ਵੀ ਜੇਕਰ ਕਿਸੇ ਨੂੰ ਕੋਈ ਸਮੱਸਿਆਵਾ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਬਿਨਾ ਕਿਸੇ ਝਿਜਕ ਉਨ੍ਹਾਂ ਨਾਲ ਦਫਤਰ ਵਿੱਚ ਜਾ ਫੋਨ ਉਪਰ ਸੰਪਰਕ ਕਰ ਸਕਦਾ ਹੈ। ਉਹ ਹਰ ਵੇਲੇ ਪਬਲਿਕ ਦੀ ਸੇਵਾ ਵਿਚ ਹਾਜ਼ਰ ਹਨ। ਉਨਾਂ ਆਖਿਆ ਕਿ ਮੰਡੀ ਵਿਚ ਆਈ ਕਿਸਾਨ ਦੀ ਫਸਲ ਦਾ ਦਾਣਾ ਦਾਣਾ ਚੁੱਕਿਆ ਜਾਵੇਗਾ ਅਤੇ ਮੰਡੀਆਂ ਵਿਚ ਫਸਲ ਵੇਚਣ ਆਏ ਕਿਸਾਨਾ ਨੂੰ ਕੋਈ ਵੀ ਸਮੱਸਿਆਵਾਂ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਮੰਡੀ ਵਿਚ ਲਿਫਟਿੰਗ ਦੀ ਕਾਰਵਾਈ ਨੂੰ ਹੋਰ ਵੀ ਤੇਜ ਕੀਤੇ ਜਾਣ ਦੇ ਹੁਕਮ ਦਿੱਤੇ।
