📰 10/20/2026
ਸਿੱਖਿਆ📍 ਪੰਜਾਬ

ਅਧਿਆਪਕ ਇੱਕੋ ਸਮੇਂ ਪੜ੍ਹਾ ਸਕਣਗੇ ਕਈ ਭਾਸ਼ਾਵਾਂ, ਟੀਚਰਾਂ ਲਈ ਸ਼ੁਰੂ ਕਰੇਗਾ ਨਵਾਂ ਕੋਰਸ

ਆਉਣ ਵਾਲੇ ਸਾਲਾਂ ਵਿੱਚ ਸਕੂਲਾਂ ਦੇ ਅਧਿਆਪਕ ਇੱਕੋ ਸਮੇਂ ਕਈ ਭਾਸ਼ਾਵਾਂ ਪੜ੍ਹਾਉਂਦੇ ਹੋਏ ਨਜ਼ਰ ਆਉਣਗੇ। ਇਸ ਲਈ ਕੰਮ ਸ਼ੁਰੂ ਹੋ ਗਿਆ ਹੈ। ਨਵੀਂ ਸਿੱਖਿਆ ਨੀਤੀ 2020 ਦੇ ਤਹਿਤ ਨਵਾਂ ਕੋਰਸ ਸ਼ੁਰੂ ਕਰਨ ਜਾ ਰਿਹਾ ਹੈ।
ਅਧਿਆਪਕ ਇੱਕੋ ਸਮੇਂ ਪੜ੍ਹਾ ਸਕਣਗੇ ਕਈ ਭਾਸ਼ਾਵਾਂ, ਟੀਚਰਾਂ ਲਈ ਸ਼ੁਰੂ ਕਰੇਗਾ ਨਵਾਂ ਕੋਰਸ

ਆਉਣ ਵਾਲੇ ਸਾਲਾਂ ਵਿੱਚ ਸਕੂਲਾਂ ਦੇ ਅਧਿਆਪਕ ਇੱਕੋ ਸਮੇਂ ਕਈ ਭਾਸ਼ਾਵਾਂ ਪੜ੍ਹਾਉਂਦੇ ਹੋਏ ਨਜ਼ਰ ਆਉਣਗੇ। ਇਸ ਲਈ ਕੰਮ ਸ਼ੁਰੂ ਹੋ ਗਿਆ ਹੈ। ਨਵੀਂ ਸਿੱਖਿਆ ਨੀਤੀ 2020 ਦੇ ਤਹਿਤ ਨਵਾਂ ਕੋਰਸ ਸ਼ੁਰੂ ਕਰਨ ਜਾ ਰਿਹਾ ਹੈ।

ਨਵੀਂ ਸਿੱਖਿਆ ਨੀਤੀ ਦੇ ਤਹਿਤ ਤਿੰਨ ਭਾਸ਼ਾਵਾਂ ਦੀ ਨੀਤੀ ਲਿਆਂਦੀ ਗਈ ਹੈ। ਸਮੇਤ ਕਈ ਸੂਬਿਆਂ ਦੇ ਸਿੱਖਿਆ ਬੋਰਡਾਂ ਨੇ ਇਸ ਨੂੰ ਲਾਗੂ ਕੀਤਾ ਹੈ। ਇਸ ਨੀਤੀ ਤਹਿਤ ਵਿਦਿਆਰਥੀਆਂ ਨੂੰ ਸਕੂਲ ਵਿੱਚ ਤਿੰਨ ਭਾਸ਼ਾਵਾਂ ਪੜ੍ਹਾਈਆਂ ਜਾਣੀਆਂ ਹਨ। ਇਸ ਵਿੱਚ ਹਿੰਦੀ, ਅੰਗਰੇਜ਼ੀ, ਵਿਦੇਸ਼ੀ ਭਾਸ਼ਾਵਾਂ ਦੇ ਨਾਲ-ਨਾਲ ਖੇਤਰੀ ਭਾਸ਼ਾਵਾਂ ਪੜ੍ਹਨ ਦਾ ਮੌਕਾ ਵੀ ਵਿਦਿਆਰਥੀਆਂ ਨੂੰ ਮਿਲੇਗਾ।

ਅਜਿਹੇ ਵਿੱਚ ਲੰਬੇ ਸਮੇਂ ਤੋਂ ਇਹ ਚਿੰਤਾ ਜਤਾਈ ਜਾ ਰਹੀ ਸੀ ਕਿ ਸਕੂਲ ਵੱਖ-ਵੱਖ ਭਾਸ਼ਾਵਾਂ ਪੜ੍ਹਾਉਣ ਲਈ ਅਧਿਆਪਕ ਕਿੱਥੋਂ ਲਿਆਉਣਗੇ। ਇਸ ਚਿੰਤਾ ਨੂੰ ਦੂਰ ਕਰਨ ਲਈ ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਨੇ ਕੰਮ ਸ਼ੁਰੂ ਕਰ ਦਿੱਤਾ ਹੈ।

ਅਧਿਆਪਕਾਂ ਲਈ ਨਵਾਂ ਕੋਰਸ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਤੋਂ ਬਾਅਦ ਅਧਿਆਪਕ ਇੱਕੋ ਸਮੇਂ ਕਈ ਭਾਸ਼ਾਵਾਂ ਪੜ੍ਹਾ ਸਕਣਗੇ। ਆਓ, ਇਸ ਪੂਰੇ ਮਾਮਲੇ ਬਾਰੇ ਵਿਸਥਾਰ ਨਾਲ ਜਾਣਦੇ ਹਾਂ।

ਅਧਿਆਪਕਾਂ ਨੂੰ ਕਈ ਭਾਸ਼ਾਵਾਂ ਪੜ੍ਹਾਉਣ ਲਈ ਸਿਖਲਾਈ ਦੇਣ ਦੇ ਉਦੇਸ਼ ਨਾਲ ਨਵਾਂ ਕੋਰਸ ਸ਼ੁਰੂ ਕਰਨ ਜਾ ਰਿਹਾ ਹੈ। ਇਸ ਕੋਰਸ ਦਾ ਉਦੇਸ਼ ਅਧਿਆਪਕਾਂ ਨੂੰ ਬਹੁਭਾਸ਼ਾਈ ਅਧਿਆਪਨ ਵਿਧੀ ਅਤੇ ਵਿਹਾਰਕ ਭਾਸ਼ਾ ਵਿਗਿਆਨ ਵਿੱਚ ਸਿਖਲਾਈ ਦੇਣਾ ਹੈ। ਹਾਲਾਂਕਿ, ਫਿਲਹਾਲ ਇਸ ਕੋਰਸ ਦੇ ਰੂਪ-ਰੇਖਾ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।

ਮੰਨਿਆ ਜਾ ਰਿਹਾ ਹੈ ਕਿ ਇਸ ਨਵੇਂ ਕੋਰਸ ਵਿੱਚ ਅਧਿਆਪਕਾਂ ਨੂੰ ਵੱਖ-ਵੱਖ ਭਾਸ਼ਾਵਾਂ ਦੇ ਵਿਆਕਰਨ, ਭਾਸ਼ਾ ਦੀ ਬਣਤਰ ਅਤੇ ਭਾਸ਼ਾ ਸਿੱਖਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਵੱਖ-ਵੱਖ ਭਾਸ਼ਾਵਾਂ ਪੜ੍ਹਾਉਣ ਦੀ ਸਿਖਲਾਈ ਵੀ ਦਿੱਤੀ ਜਾਵੇਗੀ।

ਇਸ ਪੂਰੀ ਕਵਾਇਦ ਦਾ ਉਦੇਸ਼ ਅਜਿਹੇ ਅਧਿਆਪਕ ਤਿਆਰ ਕਰਨਾ ਹੈ, ਜੋ ਵਿਦਿਆਰਥੀਆਂ ਨੂੰ ਵੱਖ-ਵੱਖ ਭਾਸ਼ਾਵਾਂ ਬੋਲਣ, ਲਿਖਣ ਅਤੇ ਸਮਝਣ ਨਾਲ ਜੁੜੇ ਵਿਹਾਰਕ ਹੁਨਰ ਵਿਕਸਿਤ ਕਰਨ ਵਿੱਚ ਮਦਦ ਕਰ ਸਕਣ।

ਆਪਣੇ ਨਵੇਂ ਕੋਰਸ ਨੂੰ ਬਹੁਭਾਸ਼ਾਈ ਸਿੱਖਿਆ ਵਿੱਚ ਮਾਸਟਰਜ਼ ਪ੍ਰੋਗਰਾਮ ਵਜੋਂ ਸ਼ੁਰੂ ਕਰ ਸਕਦਾ ਹੈ। ਇਸ ਪੂਰੀ ਕਵਾਇਦ ਦਾ ਉਦੇਸ਼ ਅਧਿਆਪਕਾਂ ਦਾ ਅਜਿਹਾ ਨਵਾਂ ਵਰਗ ਤਿਆਰ ਕਰਨਾ ਹੈ, ਜੋ ਵਿਹਾਰਕ ਭਾਸ਼ਾ ਵਿਗਿਆਨ ਅਤੇ ਬਹੁਭਾਸ਼ਾਈ ਅਧਿਆਪਨ ਵਿਧੀ ਵਿੱਚ ਮਾਹਿਰ ਹੋਵੇਗਾ।

ਜਾਣਕਾਰੀ ਮੁਤਾਬਕ, ਨਵੇਂ ਕੋਰਸ ਵਿੱਚ ਭਾਰਤੀ ਖੇਤਰੀ ਭਾਸ਼ਾਵਾਂ ਅਤੇ ਵਿਦੇਸ਼ੀ ਭਾਸ਼ਾਵਾਂ ਦਾ ਸੁਮੇਲ ਸ਼ਾਮਲ ਹੋ ਸਕਦਾ ਹੈ। ਹਾਲਾਂਕਿ, ਇਸ ਪ੍ਰਸਤਾਵ ਨੂੰ ਅਜੇ ਵੀ ਤਿਆਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਇਹ ਯਕੀਨੀ ਬਣਾਇਆ ਜਾਣਾ ਹੈ ਕਿ ਇੱਕ ਅਧਿਆਪਕ ਨੂੰ ਕਿੰਨੀਆਂ ਭਾਸ਼ਾਵਾਂ ਪੜ੍ਹਾਉਣ ਲਈ ਸਿਖਲਾਈ ਦਿੱਤੀ ਜਾ ਸਕਦੀ ਹੈ ਅਤੇ ਹਰ ਭਾਸ਼ਾ ਵਿੱਚ ਉਸ ਦੀ ਕਿੰਨੀ ਮੁਹਾਰਤ ਹੋਣੀ ਚਾਹੀਦੀ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨੂੰ ਮਿਲ ਕੇ ਆਏ ਅਮਿਤ ਸ਼ਾਹ, ਦੇਖੋ ਕੀ ਦਿੱਤਾ ਭਰੋਸਾਪੜ੍ਹੋ →
ਫੂਡ ਸੇਫਟੀ ਵਿਭਾਗ ਨੇ ਛਾਪੇਮਾਰੀ ਕਰਕੇ ਕਰੀਬ 80 ਕਿਲੋ ਖਰਾਬ ਖੋਆ ਕੀਤਾ ਨਸ਼ਟਪੜ੍ਹੋ →
ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ‘ਚ ਹਨੂੰਮਾਨ ਮੰਦਰ ਨੇੜੇ ਜ਼ਿੰਦਾ ਗ੍ਰਨੇਡ ਮਿਲਣ ਤੋਂ ਬਾਅਦ ਮਚਿਆ ਹੜਕੰਪਪੜ੍ਹੋ →
ਸ਼ਾਹ ਤੇ ਮੋਦੀ ਦੀ ਜੋੜੀ ਰਾਵਣ ਤੇ ਕੁੰਭਕਰਨ ਵਰਗੀ, ਕੁਲਤਾਰ ਸੰਧਵਾਂ ਨੇ ਸਾਧਿਆ ਨਿਸ਼ਾਨਾਪੜ੍ਹੋ →
ਪਰਵਿੰਦਰ ਸਿੰਘ ਝੋਟਾ ਦੇ ਪਿਤਾ ਨੇ ਅੰਤਿਮ ਸੰਸਕਾਰ ਕਰਨ ਤੋਂ ਕੀਤਾ ਇਨਕਾਰ, ਸੀਐਮ ਦੀ ਸੀਬੀਆਈ ਜਾਂਚ ਦੀ ਗੱਲ ਤੋਂ ਸੰਤੁਸ਼ਟ ਨਹੀਂਪੜ੍ਹੋ →
ਭਾਜਪਾ ਆਪਣੀ ਪੀੜ੍ਹੀ ਹੇਠ ਸੋਟਾ ਫੇਰੇ: ਅਮਿਤ ਸ਼ਾਹ ਦੀ ਪੰਜਾਬ ਫੇਰੀ ’ਤੇ ਬੋਲੇ ਭਗਵੰਤ ਮਾਨਪੜ੍ਹੋ →