ਅਰਸੇ ਤੋਂ ਬੰਦ ਪਈ ਦੀ ਗੁੰਮ ਹੋਈ 106 ਏਕੜ ਜ਼ਮੀਨ ਲੱਭੀ, ਕਰੋੜਾਂ ਦੀ ਜਾਇਦਾਦ ’ਤੇ ਰਿਪੋਰਟ ਤਿਆਰ
ਨੰਗਲ ਵਿਖੇ ਪੰਜਾਬ ਸਰਕਾਰ ਦੇ ਦੋ ਦਹਾਕਿਆਂ ਤੋਂ ਬੰਦ ਪਏ ਅਦਾਰੇ ‘ਪੰਜਾਬ ਨੈਸ਼ਨਲ ਫਰਟੀਲਾਇਜ਼ਰਜ਼ ਐਂਡ ਕੇਮੀਕਲਜ਼ ਲਿਮਟਿਡ’ ਦੀ ਗੁੰਮ ਹੋਈ 106 ਏਕੜ ਜ਼ਮੀਨ ਦਾ ਆਖ਼ਰਕਾਰ ਪਤਾ ਲਗਾ ਲਿਆ ਗਿਆ ਹੈ। ਨੰਗਲ ਦੇ ਐਸ.ਡੀ.ਐਮ. ਸਚਿਨ ਪਾਠਕ ਦੀ ਅਗਵਾਈ ਹੇਠ ਮਾਲ ਵਿਭਾਗ ਦੀ ਟੀਮ ਵੱਲੋਂ ਤਿਆਰ ਕੀਤੀ ਗਈ ਵਿਸ਼ੇਸ਼ ਰਿਪੋਰਟ ਤੋਂ ਖ਼ੁਲਾਸਾ ਹੋਇਆ ਹੈ ਕਿ ਇਸ ਜ਼ਮੀਨ ਦਾ ਇੱਕ ਵੱਡਾ ਹਿੱਸਾ ਗੁਆਂਢੀ ਉਦਯੋਗਿਕ ਇਕਾਈ ‘ਪ੍ਰੀਮੋ ਕੇਮੀਕਲਜ਼’ (ਪਹਿਲਾਂ ਪੰਜਾਬ ਅਲਕਲੀਜ਼ ਐਂਡ ਕੇਮੀਕਲਜ਼ ਲਿਮਟਿਡ) ਦੇ ਕਬਜ਼ੇ ਅਤੇ ਪਹੁੰਚ ਮਾਰਗ (ਐਪਰੋਚ ਰੋਡ) ਵਿੱਚ ਆਉਂਦਾ ਹੈ।
ਹਾਈਕੋਰਟ ਵੱਲੋਂ ਨਿਯੁਕਤ ‘ਓਫੀਸ਼ੀਅਲ ਲਿਕਵੀਡੇਟਰ’ ਨੇ ਮਾਲ ਰਿਕਾਰਡ (ਜਮ੍ਹਾਂਬੰਦੀਆਂ) ਅਤੇ ਮੌਕੇ ’ਤੇ ਮੌਜੂਦ ਜ਼ਮੀਨ ਦੇ ਅੰਕੜਿਆਂ ਵਿੱਚ ਫ਼ਰਕ ਦੇਖਦਿਆਂ ਪ੍ਰਸ਼ਾਸਨ ਤੋਂ ਜਾਂਚ ਦੀ ਮੰਗ ਕੀਤੀ ਸੀ। ਇਸ ਜ਼ਮੀਨ ਦੀ ਮੌਜੂਦਾ ਸਰਕਾਰੀ ਕੀਮਤ 3 ਕਰੋੜ ਰੁਪਏ ਪ੍ਰਤੀ ਏਕੜ ਤੋਂ ਵੱਧ ਦੱਸੀ ਜਾ ਰਹੀ ਹੈ। ਤਹਿਸੀਲਦਾਰ ਸੁਮਿਤ ਸਿੰਘ ਢਿੱਲੋਂ ਦੀ ਅਗਵਾਈ ਵਾਲੀ 6 ਮੈਂਬਰੀ ਕਮੇਟੀ ਦੁਆਰਾ ਕੀਤੀ ਗਈ ਮਿਣਤੀ ਅਨੁਸਾਰ, ਨੈਸ਼ਨਲ ਹਾਈਵੇਅ ਲਈ ਐਕਵਾਇਰ ਕੀਤੀ ਜ਼ਮੀਨ ਛੱਡ ਕੇ ਦੀ ਕੁੱਲ 106.89 ਏਕੜ (855 ਕਨਾਲ 3 ਮਰਲੇ) ਜ਼ਮੀਨ ਬਣਦੀ ਹੈ, ਜਿਸ ਵਿੱਚੋਂ 9.31 ਏਕੜ ਜ਼ਮੀਨ ਫੈਕਟਰੀ ਦੀ ਚਾਰਦੀਵਾਰੀ ਤੋਂ ਬਾਹਰ ਹੈ।
ਰਿਪੋਰਟ ਵਿੱਚ ਸਾਫ਼ ਕੀਤਾ ਗਿਆ ਹੈ ਕਿ 1986 ਵਿੱਚ ਹੋਏ ਇੱਕ ਅਣ-ਰਜਿਸਟਰਡ ਸਮਝੌਤੇ ਦੇ ਆਧਾਰ ’ਤੇ ਪ੍ਰੀਮੋ ਕੇਮੀਕਲਜ਼ ਵੱਲੋਂ ਵਰਤੀ ਜਾ ਰਹੀ ਪਹੁੰਚ ਸੜਕ ਸਮੇਤ ਇਹ ਜ਼ਮੀਨ ਮਾਲ ਰਿਕਾਰਡ ਵਿੱਚ ਅਜੇ ਵੀ ਦੇ ਨਾਮ ’ਤੇ ਹੀ ਦਰਜ ਹੈ। ਇਸ ਲਈ ਇਸ ਨੂੰ ਲਿਕਵੀਡੇਸ਼ਨ (ਸੰਪੱਤੀ ਨਿਲਾਮੀ) ਪ੍ਰਕਿਰਿਆ ਲਈ ਅਦਾਰੇ ਦੀ ਜਾਇਦਾਦ ਮੰਨਿਆ ਜਾਵੇਗਾ। 28 ਅਗਸਤ 2001 ਨੂੰ ਹਾਈਕੋਰਟ ਵੱਲੋਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਸਨ, ਪਰ ਜ਼ਮੀਨੀ ਰਿਕਾਰਡ ਅਧੂਰਾ ਹੋਣ ਕਾਰਨ ਮਾਮਲਾ ਲਮਕ ਰਿਹਾ ਸੀ। ਹੁਣ ਇਸ ਰਿਪੋਰਟ ਨਾਲ ਬੰਦ ਪਏ ਅਦਾਰੇ ਦੀ ਨਿਲਾਮੀ ਦਾ ਰਸਤਾ ਸਾਫ਼ ਹੋਣ ਦੀ ਉਮੀਦ ਹੈ।
