📰 10/20/2026
ਪੰਜਾਬ📍 ਪੰਜਾਬ

ਸਰਹੱਦ 'ਤੇ ਪਾਕਿਸਤਾਨੀ ਡਰੋਨ ਵਲੋਂ ਸੁੱਟੇ ਪੈਕਟ ਚੋਂ ਇਕ ਕਿੱਲੋ ਹੈਰੋਇਨ ਬਰਾਮਦ

ਖੇਮਕਰਨ (ਤਰਨਤਾਰਨ), 20 ਅਕਤੂਬਰ (ਰਾਕੇਸ਼ ਕੁਮਾਰ ਬਿੱਲਾ) - ਬੀ.ਐੱਸ.ਐੱਫ. ਤੇ ਪੰਜਾਬ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਸਰਹੱਦ 'ਤੇ ਕੰਡਿਆਲੀ ਤਾਰ ਨਜ਼ਦੀਕ ਪਾਕਿਸਤਾਨੀ ਡਰੋਨ ਵਲੋਂ ਸੁੱਟੇ ਗਏ ਪੈਕਟ ਚੋਂ ਇਕ ਕਿਲੋ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਕੀਮਤ ਪੰਜ ਕਰੋੜ ਰੁਪਏ ਦੱਸੀ ਜਾ ਰਹੀ ਹੈ।

ਖੇਮਕਰਨ (ਤਰਨਤਾਰਨ), 20 ਅਕਤੂਬਰ (ਰਾਕੇਸ਼ ਕੁਮਾਰ ਬਿੱਲਾ) - ਬੀ.ਐੱਸ.ਐੱਫ. ਤੇ ਪੰਜਾਬ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਸਰਹੱਦ 'ਤੇ ਕੰਡਿਆਲੀ ਤਾਰ ਨਜ਼ਦੀਕ ਪਾਕਿਸਤਾਨੀ ਡਰੋਨ ਵਲੋਂ ਸੁੱਟੇ ਗਏ ਪੈਕਟ ਚੋਂ ਇਕ ਕਿਲੋ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਕੀਮਤ ਪੰਜ ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਸੰਬੰਧੀ ਥਾਣਾ ਖੇਮਕਰਨ ਦੇ ਮੁਖੀ ਇੰਸਪੈਕਟਰ ਕੰਵਲਜੀਤ ਰਾਏ ਨੇ ਦੱਸਿਆ ਕਿ ਐਸ.ਆਈ. ਜੈਪਾਲ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੂੰ ਗਸ਼ਤ ਦੌਰਾਨ ਸੂਚਨਾ ਮਿਲੀ ਕਿ ਸਰਹੱਦੀ ਪਿੰਡ ਮਹਿੰਦੀਪੁਰ ਵਾਸੀ ਕਿਸਾਨ ਗੁਰਲਾਲ ਸਿੰਘ ਪੁੱਤਰ ਰਾਜਵਿੰਦਰ ਸਿੰਘ ਦੇ ਝੋਨੇ ਦੇ ਖੇਤਾਂ ਵਿਚ ਕੋਈ ਇਤਰਾਜਯੋਗ ਵਸਤੂ ਪਈ ਹੈ। ਸੂਚਨਾ ਮਿਲਣ 'ਤੇ ਤੁਰੰਤ ਪੁਲਿਸ ਪਾਰਟੀ ਮੌਕੇ 'ਤੇ ਪੁੱਜੀ ਤੇ ਬੀ.ਐੱਸ.ਐੱਫ. ਦੀ 148 ਬਟਾਲੀਅਨ ਦੀ ਸੀਮਾ ਚੌਕੀ ਐਮ.ਪੀ. ਬੇਸ ਅਧੀਨ ਪੈਂਦੇ ਇਲਾਕੇ ਵਿਚ ਉਕਤ ਕਿਸਾਨ ਦੇ ਖੇਤ ਚੋਂ ਸਰਚ ਦੌਰਾਨ ਪੀਲ਼ੇ ਰੰਗ ਦੀ ਟੇਪ ਨਾਲ ਲਪੇਟਿਆ ਹੋਇਆ ਇਕ ਪੈਕਟ ਬਰਾਮਦ ਹੋਇਆ, ਜਿਸ ਚੋਂ ਇਕ ਕਿੱਲੋ ਹੈਰੋਇਨ ਬਰਾਮਦ ਹੋਈ। ਨਾਲ ਪੰਜ ਦੇ ਚਾਰ ਨੋਟ ਭਾਰਤੀ ਕਰੰਸੀ ਦੇ ਵੀ ਮਿਲੇ ਹਨ, ਜਿਸ ਸੰਬੰਧੀ ਥਾਣਾ ਖੇਮਕਰਨ ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਜਾਂਚ ਆਰੰਭ ਕਰ ਦਿਤੀ ਗਈ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨੂੰ ਮਿਲ ਕੇ ਆਏ ਅਮਿਤ ਸ਼ਾਹ, ਦੇਖੋ ਕੀ ਦਿੱਤਾ ਭਰੋਸਾਪੜ੍ਹੋ →
ਫੂਡ ਸੇਫਟੀ ਵਿਭਾਗ ਨੇ ਛਾਪੇਮਾਰੀ ਕਰਕੇ ਕਰੀਬ 80 ਕਿਲੋ ਖਰਾਬ ਖੋਆ ਕੀਤਾ ਨਸ਼ਟਪੜ੍ਹੋ →
ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ‘ਚ ਹਨੂੰਮਾਨ ਮੰਦਰ ਨੇੜੇ ਜ਼ਿੰਦਾ ਗ੍ਰਨੇਡ ਮਿਲਣ ਤੋਂ ਬਾਅਦ ਮਚਿਆ ਹੜਕੰਪਪੜ੍ਹੋ →
ਸ਼ਾਹ ਤੇ ਮੋਦੀ ਦੀ ਜੋੜੀ ਰਾਵਣ ਤੇ ਕੁੰਭਕਰਨ ਵਰਗੀ, ਕੁਲਤਾਰ ਸੰਧਵਾਂ ਨੇ ਸਾਧਿਆ ਨਿਸ਼ਾਨਾਪੜ੍ਹੋ →
ਪਰਵਿੰਦਰ ਸਿੰਘ ਝੋਟਾ ਦੇ ਪਿਤਾ ਨੇ ਅੰਤਿਮ ਸੰਸਕਾਰ ਕਰਨ ਤੋਂ ਕੀਤਾ ਇਨਕਾਰ, ਸੀਐਮ ਦੀ ਸੀਬੀਆਈ ਜਾਂਚ ਦੀ ਗੱਲ ਤੋਂ ਸੰਤੁਸ਼ਟ ਨਹੀਂਪੜ੍ਹੋ →
ਭਾਜਪਾ ਆਪਣੀ ਪੀੜ੍ਹੀ ਹੇਠ ਸੋਟਾ ਫੇਰੇ: ਅਮਿਤ ਸ਼ਾਹ ਦੀ ਪੰਜਾਬ ਫੇਰੀ ’ਤੇ ਬੋਲੇ ਭਗਵੰਤ ਮਾਨਪੜ੍ਹੋ →