📰 10/20/2026
ਸਿੱਖਿਆ📍 ਪੰਜਾਬ

ਟੈਗੋਰ ਇੰਟਰਨੈਸ਼ਨਲ ਸਕੂਲ ’ਚ ਮਨਾਇਆ ਵਿਜੈ ਦਸਮੀ ਦਾ ਤਿਉਹਾਰ

ਟੈਗੋਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ, ਅਕਬਰਪੁਰ ਅਫ਼ਗਾਨਾ, ਦੇਵੀਗਡ਼੍ਹ ਵਿਖੇ ਵਿਜੈ ਦਸਮੀ ਦਾ ਪਵਿੱਤਰ ਤਿਉਹਾਰ ਬਡ਼ੇ ਉਤਸ਼ਾਹ, ਸ਼ਰਧਾ ਤੇ ਖੁਸ਼ੀਆਂ ਭਰੇ ਮਾਹੌਲ ਵਿਚ ਮਨਾਇਆ ਗਿਆ।
ਟੈਗੋਰ ਇੰਟਰਨੈਸ਼ਨਲ ਸਕੂਲ ’ਚ ਮਨਾਇਆ ਵਿਜੈ ਦਸਮੀ ਦਾ ਤਿਉਹਾਰ

ਟੈਗੋਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ, ਅਕਬਰਪੁਰ ਅਫ਼ਗਾਨਾ, ਦੇਵੀਗਡ਼੍ਹ ਵਿਖੇ ਵਿਜੈ ਦਸਮੀ ਦਾ ਪਵਿੱਤਰ ਤਿਉਹਾਰ ਬਡ਼ੇ ਉਤਸ਼ਾਹ, ਸ਼ਰਧਾ ਤੇ ਖੁਸ਼ੀਆਂ ਭਰੇ ਮਾਹੌਲ ਵਿਚ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਰਾਵਣ ਦਹਨ ਦੀ ਗਤੀਵਿਧੀ ਰਾਹੀਂ ਬੁਰਾਈ ’ਤੇ ਨੇਕੀ ਦੀ ਜਿੱਤ ਦਾ ਸੁੰਦਰ ਸੰਦੇਸ਼ ਦਿੱਤਾ। ਬੱਚਿਆਂ ਦੇ ਮਾਸੂਮ ਚਿਹਰਿਆਂ ’ਤੇ ਖਿਡ਼ੀਆਂ ਮੁਸਕਾਨਾਂ ਅਤੇ ਤਿਉਹਾਰ ਪ੍ਰਤੀ ਉਨ੍ਹਾਂ ਦਾ ਉਤਸ਼ਾਹ ਸਾਰਿਆਂ ਦੇ ਮਨ ਨੂੰ ਮੋਹ ਲੈਣ ਵਾਲਾ ਸੀ। ਇਸ ਮੌਕੇ ਬੱਚਿਆਂ ਨੂੰ ਭਗਵਾਨ ਸ਼੍ਰੀ ਰਾਮ ਦੇ ਜੀਵਨ, ਉਨ੍ਹਾਂ ਦੇ ਆਦਰਸ਼ਾਂ ਅਤੇ ਵਿਜੈ ਦਸਮੀ ਦੇ ਅਸਲ ਮਹੱਤਵ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਨੂੰ ਸਮਝਾਇਆ ਗਿਆ ਕਿ ਰਾਵਣ ਦਹਨ ਸਿਰਫ਼ ਇੱਕ ਪੁਤਲੇ ਨੂੰ ਸਾਡ਼ਨ ਦੀ ਰਸਮ ਨਹੀਂ, ਸਗੋਂ ਆਪਣੇ ਅੰਦਰ ਵੱਸਦੇ ਹੰਕਾਰ, ਕ੍ਰੋਧ, ਈਰਖਾ ਅਤੇ ਬੁਰਾਈਆਂ ਨੂੰ ਖ਼ਤਮ ਕਰਨ ਦਾ ਪ੍ਰਤੀਕ ਹੈ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਗੌਰਵ ਗੁਲਾਟੀ, ਪ੍ਰੈਜ਼ੀਡੈਂਟ ਸਲੋਨੀ ਗੁਲਾਟੀ, ਮੈਨੇਜਰ ਡਾ. ਸੁਸ਼ੀਲ ਮਿਸ਼ਰਾ ਅਤੇ ਪ੍ਰਿੰਸੀਪਲ ਡਾ. ਮੀਨਾਕਸ਼ੀ ਸੂਦ ਨੇ ਵਿਜੇ ਦਸਮੀ ਦੇ ਪਵਿੱਤਰ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੱਤੀਆ।

ਇਸ ਅੰਕ ਦੀਆਂ ਹੋਰ ਖ਼ਬਰਾਂ

ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨੂੰ ਮਿਲ ਕੇ ਆਏ ਅਮਿਤ ਸ਼ਾਹ, ਦੇਖੋ ਕੀ ਦਿੱਤਾ ਭਰੋਸਾਪੜ੍ਹੋ →
ਫੂਡ ਸੇਫਟੀ ਵਿਭਾਗ ਨੇ ਛਾਪੇਮਾਰੀ ਕਰਕੇ ਕਰੀਬ 80 ਕਿਲੋ ਖਰਾਬ ਖੋਆ ਕੀਤਾ ਨਸ਼ਟਪੜ੍ਹੋ →
ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ‘ਚ ਹਨੂੰਮਾਨ ਮੰਦਰ ਨੇੜੇ ਜ਼ਿੰਦਾ ਗ੍ਰਨੇਡ ਮਿਲਣ ਤੋਂ ਬਾਅਦ ਮਚਿਆ ਹੜਕੰਪਪੜ੍ਹੋ →
ਸ਼ਾਹ ਤੇ ਮੋਦੀ ਦੀ ਜੋੜੀ ਰਾਵਣ ਤੇ ਕੁੰਭਕਰਨ ਵਰਗੀ, ਕੁਲਤਾਰ ਸੰਧਵਾਂ ਨੇ ਸਾਧਿਆ ਨਿਸ਼ਾਨਾਪੜ੍ਹੋ →
ਪਰਵਿੰਦਰ ਸਿੰਘ ਝੋਟਾ ਦੇ ਪਿਤਾ ਨੇ ਅੰਤਿਮ ਸੰਸਕਾਰ ਕਰਨ ਤੋਂ ਕੀਤਾ ਇਨਕਾਰ, ਸੀਐਮ ਦੀ ਸੀਬੀਆਈ ਜਾਂਚ ਦੀ ਗੱਲ ਤੋਂ ਸੰਤੁਸ਼ਟ ਨਹੀਂਪੜ੍ਹੋ →
ਭਾਜਪਾ ਆਪਣੀ ਪੀੜ੍ਹੀ ਹੇਠ ਸੋਟਾ ਫੇਰੇ: ਅਮਿਤ ਸ਼ਾਹ ਦੀ ਪੰਜਾਬ ਫੇਰੀ ’ਤੇ ਬੋਲੇ ਭਗਵੰਤ ਮਾਨਪੜ੍ਹੋ →