ਸ਼ਰਧਾਂਜਲੀ ਸਭਾ ਤੋਂ ਪਰਤ ਰਹੇ ਲੋਕਾਂ 'ਤੇ ਅੰਨ੍ਹੇਵਾਹ ਵਰ੍ਹਾਈਆਂ ਗੋਲ਼ੀਆਂ, 2 ਦੀ ਮੌਤ; ਬੱਚੇ ਸਮੇਤ 5 ਗੰਭੀਰ ਜ਼ਖ਼ਮੀ - 2 5 | ਸ਼ਰਧਾਂਜਲੀ ਸਭਾ ਤੋਂ ਪਰਤ ਰਹੇ ਲੋਕਾਂ 'ਤੇ ਅੰਨ੍ਹੇਵਾਹ ਵਰ੍ਹਾਈਆਂ ਗੋਲ਼ੀਆਂ, 2 ਦੀ ਮੌਤ; ਬੱਚੇ ਸਮੇਤ 5 ਗੰਭੀਰ

ਪੁਲਿਸ ਮੁਤਾਬਕ, ਮਾਰੇ ਗਏ ਲੋਕ ਦੇਸ਼ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਅਫ਼ਰੀਕਨ ਨੈਸ਼ਨਲ ਕਾਂਗਰਸ ਦੀ ਯੂਥ ਲੀਗ ਦੇ ਮੈਂਬਰ ਸਨ। ਸ਼ੱਕੀ ਹਮਲਾਵਰ ਨੇ ਵਾਰਦਾਤ ਤੋਂ ਬਾਅਦ ਪੁਲਿਸ ਸਾਹਮਣੇ ਆਤਮ-ਸਮਰਪਣ ਕਰ ਦਿੱਤਾ ਹੈ। ਮਾਮਲੇ ਦੀ ਜਾਂਚ ਸਿਆਸੀ ਕਤਲਾਂ ਨਾਲ ਜੁੜੀ ਵਿਸ਼ੇਸ਼ ਟਾਸਕ ਟੀਮ ਕਰ ਰਹੀ ਹੈ।
ਜੋਹਾਨਸਬਰਗ: ਦੱਖਣੀ ਅਫ਼ਰੀਕਾ ਦੇ ਜੋਹਾਨਸਬਰਗ ਨੇੜੇ ਸਥਿਤ ਕਾਤਲੇਹੋਂਗ ਟਾਊਨਸ਼ਿਪ 'ਚ ਮੰਗਲਵਾਰ ਦੇਰ ਰਾਤ ਇਕ ਸਥਾਨਕ ਆਗੂ ਦੀ ਸ਼ਰਧਾਂਜਲੀ ਸਭਾ ਤੋਂ ਪਰਤ ਰਹੇ ਲੋਕਾਂ 'ਤੇ ਇਕ ਬੰਦੂਕਧਾਰੀ ਨੇ ਗੋਲੀਬਾਰੀ ਕਰ ਦਿੱਤੀ। ਇਸ ਘਟਨਾ 'ਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਬੱਚੇ ਸਮੇਤ ਪੰਜ ਹੋਰ ਲੋਕ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ।
ਪੁਲਿਸ ਨੇ ਤੁਰੰਤ ਪੀੜਤਾਂ ਦੀ ਪਛਾਣ ਦੀ ਪੁਸ਼ਟੀ ਨਹੀਂ ਕੀਤੀ। ਪੁਲਿਸ ਨੇ ਸਿਰਫ਼ ਇੰਨਾ ਦੱਸਿਆ ਕਿ ਉਹ ਇਕ ਸਿਆਸੀ ਪਾਰਟੀ ਦੇ ਮੈਂਬਰ ਦੀ ਸ਼ਰਧਾਂਜਲੀ ਸਭਾ 'ਚ ਸ਼ਾਮਲ ਹੋਏ ਸਨ। 'ਬਲ ਇਨੀਸ਼ੀਏਟਿਵ ਅਗੇਂਸਟ ਟ੍ਰਾਂਸਨੈਸ਼ਨਲ ਆਰਗੇਨਾਈਜ਼ਡ ਕ੍ਰਾਈਮ' ਦੀ ਇਸ ਮਹੀਨੇ ਦੇ ਸ਼ੁਰੂ 'ਚ ਜਾਰੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਸਾਲ ਦੱਖਣੀ ਅਫ਼ਰੀਕਾ 'ਚ ਅਜਿਹੇ 43 ਕਤਲ ਹੋਏ ਹਨ, ਜਿਨ੍ਹਾਂ ਪਿੱਛੇ ਸਿਆਸੀ ਮਕਸਦ ਹੋਣ ਦਾ ਸ਼ੱਕ ਹੈ।
